ਪੰਨਾ:ਗੀਤਾਂਜਲੀ.pdf/20

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਫੇਰੀ ਵਾਲਾ

ਅੰਦਰ ਬਾਹਰ ਨਹੀਂ ਘੁੰਮਦੀ। ਕੇਹੜੀ ਕੁਵਾਰੀ ਹੈ, ਜਿਸ ਨੇ ਦਿਨ ਵਿਚ ਜਾਂਦੀ ਨੇ ਕਈ ਵਾਰ ਪੈਰ ਦੀ ਠਾਪ ਨਾਲ ਤਾਲੀ ਨ ਮਾਰੀ ਹੋਵੇ। ਬੰਗਾਲ ਦੀਆਂ ਝੌਂਪੜੀਆਂ ਵਿਚ ਅੰਧੇਰਾ ਹੋ ਸਕਦਾ ਹੈ, ਕਈਆਂ ਨੇ ਮੱਛੀ ਤੋਂ ਬਿਨਾਂ ਚੌਲ ਖਾਦੇ ਹੋਣਗੇ ਪਰ ਕੇਹੜਾ ਬੰਗਾਲੀ ਹੈ, ਜੋ ਬਿਨਾਂ ਗੀਤ ਤੋਂ ਰਾਤ ਨੂੰ ਸੁਖ ਦੀ ਨੀਂਦਰ ਸੌ ਸਕਦਾ ਹੈ?

ਕਈ ਪਾਠਕ ਜਦੋਂ ਟੱਬ ਜਾਂ ਬਾਲਟੀ ਵਿਚ ਨਲਕਾ ਡਿਗਦਾ ਹੋਵੇ, ਆਪਣੇ ਆਪ ਗਾਉਣ ਲਗ ਪੈਂਦੇ ਹਨ, ਤੇ ਜਿਸਦੇ ਚੁਫੇਰੇ ਵਗਦਿਆਂ ਪਾਣੀਆਂ ਵਿਚ ਕਿਸ਼ਤੀਆਂ ਚਲ ਰਹੀਆਂ ਹੋਣ, ਹਰ ਮੂੰਹੋਂ ਨਿਕਲੀ ਅਵਾਜ਼ ਪਾਣੀ ਦਾ ਸੀਨਾਂ ਛੂੰਹਦੀ ਹੋਈ ਕੰਢਿਆਂ ਨਾਲ ਟਕਰਾ ਕੇ ਗੁੰਬਦ ਵਾਂਗ ਗੂੰਜਦੀ ਹੋਵੇ, ਉਥੇ ਜੇ ਬੰਗਾਲੀ ਵੀ ਰਾਗ ਨ ਗਾਉਣ ਤਾਂ ਸਾਰੀਆਂ ਨਦੀਆਂ ਨ ਸੁਕ ਜਾਣ, ਕੰਢੇ ਨ ਢਹਿ ਢੇਰੀ ਹੋਣ, ਕਿਸ਼ਤੀਆਂ ਨਾ ਫੱਟੀ ਫੱਟੀ ਹੋ ਕੇ ਫੱਟ ਜਾਣ।

ਰਾਬਿੰਦਰ ਨਾਥ ਟੈਗੋਰ ਦਾ ਸੂਬਾ ਸੁਹਣਾ ਹੈ ਕਿ ਉਨ੍ਹਾਂ ਦਾ ਖ਼ਾਨਦਾਨ? ਬੰਗਾਲੀਆਂ ਦੀਆਂ ਸੁਰੀਲੀਆਂ ਅਵਾਜ਼ਾਂ ਹਨ ਕਿ ਟੈਗੋਰ ਗੀਤ ਰਸੀਲੇ ਹਨ? ਟੈਗੋਰ ਗੀਤਕਾਰ ਸੀ, ਮੁਟਿਆਰਾਂ ਨੇ ਨਾਮ ਰੱਖ ਦਿਤਾ-ਗੀਤ ਬਾਬੂ। ਟੈਗੋਰ ਕਮਾਲ ਦਾ ਗੁਵੱਈਆ ਸੀ, ਕੁੜੀਆਂ ਨੇ ਨਾਮ ਰੱਖਿਆ ਰਾਗ ਬਾਬੂ।

ਟੈਗੋਰ ਇਕ ਦਿਨ ਗਾ ਰਿਹਾ ਸੀ, ਇਸਦਾ ਵੱਡਾ ਭਰਾ ਵਾਜਾ ਜਾ ਰਿਹਾ ਸੀ (ਹੁਣ ਸ਼ਾਂਤੀ ਨਕੇਤਨ ਵਿਚ ਵਾਜਾ ਵਜਾਉਣ ਦੀ ਆਗਿਆ ਨਹੀਂ) ਦੇਵਿੰਦਰ ਨਾਥ ਮਹਾ ਰਿਖੀ ਨੇ ਸੁਣਿਆ ਤੇ ਲਾਗੇ ਬੁਲਾ ਕੇ ਫਿਰ ਗਾਉਣ ਲਈ ਕਿਹਾ। ਟੈਗੋਰ ਨੇ ਆਪਣੇ ਗ਼ੀਤ ਕੰਬਦੀ ਅਵਾਜ਼ ਨਾਲ ਗਾਏ, ਮਾ: ਦੇਵਿੰਦਰ ਨਾਥ ਚੌਂਕੜੀ ਮਾਰ ਕੇ ਝੂਲ ਰਹੇ ਸਨ। ਗੀਤ ਦੀ ਗੂੰਜਵੀਂ ਅਵਾਜ਼ ਗੁੰਮ ਹੋਣ ਤੇ ਦੇਵਿੰਦਰ ਨਾਥ ਨੇ ਪੰਜ ਸੌ ਰੁਪੈ ਦਾ ਚਿੱਕ ਕਟ ਕੇ ਨਿੱਕੇ ਪੁਤਰ ਟੈਗੋਰ ਦੇ ਹਥ ਤੇ ਰਖਦਿਆਂ

੧੭.