ਪੰਨਾ:ਗੀਤਾਂਜਲੀ.pdf/21

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਫੇਰੀ ਵਾਲਾ

ਕਿਹਾ, "ਜੇ ਅਜ ਬੰਗਾਲੀ ਨੂੰ ਸਮਝਣ ਵਾਲਾ ਰਾਜਾ ਹੁੰਦਾ ਤਾਂ ਉਹ ਤੈਨੂੰ ਬਹੁਤ ਵੱਡਾ ਇਨਾਮ ਦੇਂਦਾ ਪਰ ਚੂੰਕਿ ਸਾਡਾ ਰਾਜਾ ਪ੍ਰਦੇਸੀ ਹੈ, ਉਸਦੀ ਭਾਸ਼ਾ ਸਾਡੇ ਨਾਲੋਂ ਵਖਰੀ ਹੈ, ਇਸ ਲਈ ਤੈਨੂੰ ਮੈਂ ਇਨਾਮ ਦੇਂਦਾ ਹਾਂ।"

ਜਿਸ ਪੁਤਰ ਨੂੰ ਪਿਤਾ ਘਰ ਵਿਚ ਇਨਾਮ ਦੇਂਦਾ ਹੈ; ਉਹੋ ਅਗੇ ਆਉਣ ਵਾਲੇ ਟਾਕਰਿਆਂ ਵਿਚ ਸਫਲ ਰਹਿ ਸਕਦਾ ਹੈ। ਸਚ ਮੁੱਚ ਜਦੋਂ ਗੀਤਾਂਜਲੀ ਰਾਜ-ਭਾਸ਼ਾ ਵਿਚ ਉਲਟਾਈ ਗਈ ਤਾਂ ਉਸਨੂੰ ਨੋਬਲ-ਪ੍ਰਾਈਜ਼ ਮਿਲਿਆ। ਬੋਲੀ ਸਬੰਧੀ ਕਿੰਨਾਂ ਦਰਦ ਹੈ; ਦੇਵਿੰਦਰਾ ਨਾਥ ਦੇ ਇਕ ਵਾਕ ਵਿਚ।

ਟੈਗੋਰ ਉਪਰ ਬੰਗਾਲ ਦੇ ਨਜ਼ਾਰਿਆਂ ਤੋਂ ਛੁਟ, ਬੰਗਾਲ ਦੇ ਪ੍ਰਸਿੱਧ ਕਵੀ ਵਿਦਿਆ ਪਤੀ, ਚੰਡੀ ਦਾਸ, ਤੇ ਚੇਤੰਨ ਜਹੇ ਲੋਕ ਪਿਆਰਿਆਂ ਦਾ ਭੀ ਬੜਾ ਡੂੰਘਾ ਅਸਰ ਹੋਇਆ ਹੈ, ਟੈਗੋਰ ਆਪਣੇ ਸਮੇਂ ਦਾ ਪੂਰਾ ਪੂਰਾ ਪ੍ਰਤੀਨਿਧ ਹੈ।

ਟੈਗੋਰ ਦਾ ਬੰਗਾਲੀ ਬੋਲੀ, ਬੰਗਾਲ ਦੇ ਦਰਿਆ ਤੇ ਬੰਗਾਲ ਦੀ ਸਭਿਅਤਾ ਤੋਂ ਛੁਟ ਬੰਗਾਲੀ ਸੰਮਤ ਨਾਲ ਏਨਾਂ ਪਿਆਰ ਸੀ ਕਿ ਉਹ ਹਮੇਸ਼ਾਂ ਆਪਣੀਆਂ ਕਵਿਤਾਵਾਂ ਹੇਠ ਬੰਗਾਲੀ ਸੰਮਤ ਅਨੁਸਾਰ ਤ੍ਰੀਕਾਂ ਦੇਂਦਾ ਸੀ (ਵੇਖੋ ਬੰਗਾਲੀ ਦੀ ਗੀਤਾਂਜਲੀ) ਜੇਹੜੀ ਕਵਿਤਾ ਉਨ੍ਹਾਂ ਅਖੀਰ ਨੂੰ ਮੌਤ ਦੇ ਪ੍ਰਛਾਵਿਆਂ ਸਬੰਧੀ ਲਿਖੀ, ਉਹ ਵੀ ਬੰਗਾਲੀ ਵਿਚ ਈ ਸੀ। ਪ੍ਰੋ: ਪੂਰਨ ਸਿੰਘ ਵਾਂਗ ਮ: ਟੈਗੋਰ ਭੀ ਕਿਹਾ ਕਰਦੇ ਸਨ, "ਕਵਿਤਾ ਆਪਣੀ ਬੋਲੀ ਵਿਚ ਈ ਹੋ ਸਕਦੀ ਹੈ, ਦੂਜੀ ਵਿਚ ਨਹੀਂ"

ਵਿਆਹ ਤਾਂ ਏਨ੍ਹਾਂ ਦਾ ਪਹਿਲੇ ਈ ਹੋ ਗਿਆ ਸੀ।

ਇਕ ਕਵਿਤਾ-ਨਾਟਕ 'ਬਾਲਮੀਕ-ਪ੍ਰਤਿਭਾ' ਲਿਖ ਕੇ ਇਨ੍ਹਾਂ ਆਪਣੇ ਘਰ ਈ ਖੇਡਿਆ ਜਿਸ ਵਿਚ ਆਪ ਬਾਲਮੀਕ ਬਣੇ—ਕੀ ਸੱਚੀ ਮੁੱਚੀਂ ਦੇ ਨਹੀਂ ! ਏਨ੍ਹਾਂ ਦੀ ਸਲਾਹ ਗੱਡੇ ਤੇ ਚੜ੍ਹ ਕੇ ਸਾਰੇ ਭਾਰਤ ਦੀ ਸੈਰ ਕਰਨ ਦੀ ਸੀ ਪਰ ਪਿਤਾ ਨੇ ਕਿਹਾ, "ਹੁਣ ਤੁਸੀਂ ਆਪਣੀ

੧੮.