ਪੰਨਾ:ਗੀਤਾਂਜਲੀ.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੇਰੀ ਵਾਲਾ

-ਜੇਹੜਾ ਟਾਲਸਟਾਇ ਦੀਆਂ ਲਿਖਤਾਂ ਵਿਚੋਂ ਮਿਲਦਾ ਹੈ—ਨਿੱਕੀ ਜੇਹੀ ਚਿਠੀ ਪੜਨ ਪਿਛੋਂ ਨਫਰਤ ਵਿਚ ਬਦਲ ਜਾਂਦਾ ਹੈ।

ਪਰ ਜੇਹੜੀ ਅੰਤਮ ਚਿਠੀ ਵਿਛੜ ਕੇ ਮਰਨ ਵੇਲੇ ਟਾਲਸਟਾਇ ਨੇ ਆਪਣੀ ਤੀਵੀਂ ਨੂੰ ਲਿਖੀ, ਉਸ ਵਿਚਲਾ ਪਛਤਾਵਾ ਪੜ ਕੇ ਸਭ ਭੁਲਾਂ ਖਿਮਾਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਮੈਂ ਇਹ ਮਿਸਾਲ ਇਸ ਲਈ ਦਿਤੀ ਹੈ, ਜੋ ਪਾਠਕਾਂ ਨੂੰ ਪਤਾ ਲਗ ਜਾਵੇ ਕਿ ਦੁਨੀਆਂ ਦੇ ਵਡੇ ਵਡੇ ਆਦਮੀ ਕੋਈ ਇਸਤ੍ਰੀ ਵਲੋਂ ਫ਼ੇਲ ਹੈ ਤੇ ਭਾਰਤ ਦਾ ਟਾਲਸਟਾਇ ਮਹਾਤਮਾਂ ਗਾਂਧੀ, ਆਪਣੇ ਪੁਤਰ ਵਲੋਂ ਫੇਲ੍ਹ ਹੈ ਪਰ ਟੈਗੋਰ ਚਾਰੇ ਕੰਨੀਆਂ ਤੋਂ ਪੂਰਾ ਉਤਰਦਾ ਹੈ। ਟੈਗੋਰ ਦੀ ਪਤਨੀ ਗੀਤਾਂ ਵਿਚ ਗੁੰਮੀ ਬੰਗਾਲੀ ਕੁੜੀ ਸੀ ਪਰ ਸਾਥ ਦੀ ਕਿਸ਼ਤੀ ਦੇ ਦੋਵੇਂ ਚੱਪੇ ਜੀਵਨ ਭਰ ਸਾਵੇਂ ਨ ਚਲ ਸਕੇ, ਪਹਿਲੋਂ ਪਤਨੀ, ਪਿਛੋਂ ਕੁੜੀ ਤੇ ਉਸਤੋਂ ਪਿਛੋਂ ਨਿਕ ਪੁਤਰ ਦੀ ਮੌਤ ਹੋ ਗਈ।

ਟੈਗੋਰ ਦੀ ਕਵਿਤਾ ਵਿਚ ਜੇਹੜਾ ਕਰਣਾ ਰਸ ਹੈ, ਉਹ ਕੁਝ ਭਗਤੀ ਭਰਿਆ ਤੇ ਕੁਝ ਘਾਹ ਤੇ ਪਏ ਧੁੰਧ ਦੇ ਕਿਣਕਿਆਂ ਵਰਗਾ ਹੈ, ਕਈ ਅਥਰੂ ਪਤਨੀ ਤੇ ਬੱਚਿਆਂ ਦੀ ਯਾਦ ਵਿਚ ਗੁਲਾਬ ਤੇ ਪਈ ਤ੍ਰੇਲ ਵਾਂਗ ਪਹਿਲੇ ਅੱਖਾਂ ਵਿਚ ਡਲਕੇ ਹੋਣਗੇ ਤੇ ਫਿਰ ਕਵਿਤਾ ਬਣ ਛਲਕ ਉਠੇ।

ਗੀਤਾਂਜਲੀ ਤੇ ਇਨ੍ਹਾਂ ਦੀ ਹੋਰ ਮਾਤ ਭਾਸ਼ਾ ਦੀ ਸੇਵਾ ਨੂੰ ਮੁਖ ਰੱਖ ਕੇ ਏਨ੍ਹਾਂ ਨੂੰ ਸਾਰੇ ਬੰਗਾਲ ਵਲੋਂ ਮਾਨ-ਪੱਤ੍ਰ ਦਿਤਾ ਗਿਆ। ਬੰਗਾਲ ਦਾ ਕੋਈ ਪਤਵੰਤਾ ਐਸਾ ਨਹੀਂ ਹੋਵੇਗਾ ਜੇਹੜਾ ਇਸ ਸਮੇਂ ਹਾਜ਼ਰ ਨ ਹੋਇਆ ਹੋਵੇ। ਮੇਰੀ ਜਾਚੇ ਬੰਗਾਲੀਆਂ ਦੀ ਇਸ ਰਸਮ ਕਰਕੇ ਵੀ ਬਹੁਤ ਮਨੁਖ ਵਡੇ ਬਣਦੇ ਹਨ। ਇਹ ਰਸਮ ਬੰਗਾਲ ਵਿਚ ਬੜੀ ਪੁਰਾਣੀ ਆ ਰਹੀ ਹੈ। ਬੰਗਾਲੀਆਂ ਨੇ ਸ਼ੁਕਰ ਕੀਤਾ ਜੀਵਨ ਵਿਚ ਭੀ ਬੰਗਾਲ ਦੇ ਵਡੇ ਆਦਮੀ ਨੂੰ ਅਰਘਾ ਦੇਣ ਦਾ ਸੁਭਾਗ

੨੦.