ਪੰਨਾ:ਗੀਤਾਂਜਲੀ.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੇਰੀ ਵਾਲਾ

ਆਦਰ ਲਵਾਂ, ਇਹ ਠੀਕ ਨਹੀਂ, ਮੈਂ ਆਪਣੇ ਭਰਾਵਾਂ ਵਿਚ ਉਨ੍ਹਾਂ ਵਰਗਾ ਹੋ ਕੇ ਰਹਿਣਾ ਚਾਹੁੰਦਾ ਹਾਂ।"

੧੯੨੦ ਨੂੰ ਇਨ੍ਹਾਂ ਫਿਰ ਯੂਰਪ ਦੀ ਯਾਤਰਾ ਕੀਤੀ, ਜੋ ਸਨਮਾਨ ਏਨਾਂ ਨੂੰ ਪ੍ਰਦੇਸੀ ਯੂਨੀਵਰਸਟੀਆਂ ਨੇ ਦਿਤਾ ਉਸ ਦੀ ਝਲਕ ਅਗਲੇ ਸਫਿਆਂ ਤੋਂ ਪਏਗੀ। ਇੰਗਲੈਂਡ ਤੋਂ ਅਮ੍ਰੀਕਾ ਗਏ, ਉਧਰੋਂ ਵਾਪਸ ਔਣ ਵੇਲੇ ਏਨਾਂ ਸਦੇ ਆਉਣੇ ਸ਼ੁਰੂ ਹੋ ਗਏ। ਡੈਨਮਾਰਕ ਦੀ ਰਾਜਧਾਨੀ ‘ਕੋਪਨ ਹੇਗਨ’ ਵਿਚ ਹਜ਼ਾਰਾਂ ਵਿਦਿਆਰਥੀਆਂ ਨੇ ਏਨ੍ਹਾਂ ਦੇ ਚਾਰ ਚੁਫੇਰੇ ਦੀਵੇ ਜਗਾ ਕੇ ਜਲੂਸ ਕਢਿਆ ਤੇ ਕਿਹਾ, “ਇਹ ਭਾਰਤ ਦਾ ਚਾਨਣ ਹੈ।"

ਸਵੀਡਨ ਵਿਚ ਭੀ ਏਨ੍ਹਾਂ ਨੂੰ ਦੋ ਮਾਨ-ਪਤਰ ਦਿਤੇ ਗਏ, ਇਕ ਉਨਾਂ ਵਿਦਵਾਨਾਂ ਵੱਲੋਂ ਜੋ ਨੋਬਲ ਪ੍ਰਾਈਜ਼ ਦੇਂਦੇ ਹਨ ਤੇ ਇਕ ਪੁਰਾਣੀ ਯੂਨੀਵਰਸਟੀ ਵਲੋਂ । ਏਥੇ ਭੀ ਇਕ ਬੜਾ ਵੱਡਾ ਜਲੂਸ ਕਢਿਆ ਗਿਆ, ਜਿਸ ਦੇ ਮੁਖੀ ਲਾਟ ਪਾਦਰੀ ਜੀ ਸਨ।

ਬਰਲਨ ਦੀ ਯੂਨੀਵਰਸਟੀ ਨੇ ਇਕ ਖੁਲੇ ਹਾਲ ਕਮਰੇ ਵਿਚ ਟੈਗੋਰ ਦੇ ਲੈਕਚਰ ਸੁਣਨ ਦਾ ਪ੍ਰਬੰਧ ਕੀਤਾ ਤੇ ਲੈਕਚਰ ਦੇਣ ਵਾਲੀ ਥਾਂ ਇਕ ਚੰਗਾ ਚਬੂਤਰਾ ਸੀ ਪਰ ਟੈਗੋਰ ਦੇ ਆਉਣ ਤੋਂ ਪਹਿਲਾਂ ਉਪਰ ਚੜਨ ਵਾਲੀ ਪੌੜੀ ਦੇ ਇਕ ਇਕ ਡੰਡੇ ਤੇ ਕਈ ਕਈ ਆਦਮੀ ਬੈਠ ਚੁਕੇ ਸਨ। ਟੈਗੋਰ ਨੂੰ ਸਟੇਜ ਤੇ ਪੁਜਣ ਲਈ ਨ ਕੋਈ ਰਾਹ ਸੀ ਤੇ ਨ ਕੋਈ ਢੰਗ। ਕਿੰਨਾਂ ਚਿਰ ਸੋਚਦਿਆਂ ਲੰਘ ਗਿਆ, ਅੰਤ ਨੂੰ ਇਕ ਪ੍ਰੋਫੈਸਰ ਨੇ ਕਿਹਾ, "ਜੇ ਯੂਨੀਵਰਸਿਟੀ ਦੇ ਸਾਰੇ ਵਿਦਿਆਰਥੀ ਤੇ ਪ੍ਰੋਫੈਸਰ ਬਾਹਰ ਨਿਕਲ ਜਾਣ ਤਾਂ ਕੁਝ ਥਾਂ ਖਾਲੀ ਹੋ ਸਕਦਾ ਹੈ। ਸਾਰੇ ਪ੍ਰੋਫੈਸਰ ਤੇ ਵਿਦਿਆਰਥੀ ਲਗ ਭਗ ਸਤ ਸੌ ਸਨ, ਉਨ੍ਹਾਂ ਦੇ ਉਠ ਕੇ ਬਾਹਰ ਜਾਣ ਤੇ ਮ: ਟੈਗੋਰ ਸਟੇਜ ਤੇ ਜਾ ਸਕੇ। ਪਹਿਲੋਂ ਸ਼ਬਦ ਟੈਗੋਰ ਨੇ ਇਹ ਕਹੇ, "ਮੈਂ ਪ੍ਰੋਫੈਸਰਾਂ ਤੇ ਵਿਦਿਆਰਥੀਆਂ ਲਈ ਹੋਰ ਸਮਾਂ

੨੨.