ਪੰਨਾ:ਗੀਤਾਂਜਲੀ.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੇਰੀ ਵਾਲਾ

ਕਢਾਂਗਾ, ਜਿਨ੍ਹਾਂ ਨੇ ਪਬਲਕ ਵਾਸਤੇ ਏਨਾਂ ਤਿਆਗ ਕੀਤਾ ਹੈ।"

ਜਦੋਂ ਮ: ਟੈਗੋਰ ਬਾਹਰ ਨਿਕਲੇ ਦੂਰ ਦੂਰ ਤੱਕ ਮਨੁਖਾਂ ਦੀਆਂ ਯਾਰਾਂ ਤੇਰਾਂ ਪਾਲਾਂ ਮੋਢੇ ਨਾਲ ਮੋਢਾ ਜੋੜ ਕੇ ਖੜੋਤੀਆਂ ਸਨ, ਇਕ ਨਾਹਰਾ ਟੈਗੋਰ ਜ਼ਿੰਦਾਬਾਦ, ਭਾਰਤ ਦੀ ਸਭਿਅਤਾ ਵੱਡੀ ਦਾ ਇਕ ਪਾਸਿਉਂ ਲਗਦਾ ਤੇ ਗੂੰਜਦਾ ਗੂੰਜਦਾ ਦੂਜੇ ਪਾਸੇ ਕਿਤੇ ਦੂਰ ਜਾ ਕੇ ਗੁੰਮਦਾ।

ਫਰਾਂਸ ਵਿਚ ਸਟ੍ਰਾਸ ਵਰਗ ਯੂਨੀਵਰਸਟੀ ਨੇ ਬੜਾ ਸਤਕਾਰ ਕੀਤਾ। ਮੁਖੀ ਪ੍ਰੋ: ਨੇ ਆਪਣੇ ਲੈਕਚਰ ਵਿਚ ਕਿਹਾ, "ਭਾਰਤ ਦੇ ਪੁਰਾਣੇ ਰਿਖੀਆਂ ਦੀ ਉਤਮ ਜੋਤ ਟੈਗੋਰ ਵਿਚ ਜਗ ਰਹੀ ਹੈ। ਏਨ੍ਹਾਂ ਦੇ ਚਰਨਾਂ ਨਾਲ ਸਾਡੀ ਯੂਨੀਵਰਸਟੀ ਪਵਿਤ੍ਰ ਹੋ ਗਈ ਹੈ।” ਟੈਗੋਰ ਦੇ ਲੈਕਚਰ ਦਾ ਲੋਕਾਂ ਤੇ ਏਨਾਂ ਅਸਰ ਪਿਆ ਕਿ ਉਨ੍ਹਾਂ ਚਰਨ ਧੂੜ ਮਥੇ ਤੇ ਲਾਈ।

ਜੋ ਆਦਰ ਮਹਾਤਮਾ ਟੈਗੋਰ ਦਾ ਚੀਨ ਵਾਲਿਆਂ ਨੇ ਕੀਤਾ, ਉਹ ਅਜ ਤਕ ਦੁਨੀਆਂ ਦੇ ਕਿਸੇ ਕੋਨੇ ਦੇ ਮਨੁਖ ਨੂੰ ਘਟੋ ਘਟ ਚੀਨ ਨੇ ਨਹੀਂ ਦਿਤਾ। ਜਦੋਂ ਆਪ ਰੰਗੂਨ, ਮਲਾਇਆ, ਜਾਵਾ ਆਦਿ ਥਾਵਾਂ ਤੋਂ ਦੀ ਹੋ ਕੇ ਚੀਨ ਪੂਜੇ, ਏਨ੍ਹਾਂ ਦੇ ਨਾਲ ਇਕ ਵੱਡੀ ਫੌਜ ਪ੍ਰਬੰਧ ਵਾਸਤੇ ਨਾਲ ਨਾਲ ਤੁਰ ਪਈ, ਤਾਕੇ ਕੋਈ ਕਿਸੇਤਰਾਂ ਦੀ ਤਕਲੀਫ ਰਾਹ ਵਿਚ ਨ ਹੋਵੇ। 'ਪੇਕਨ ਯੂਨੀਵਰਸਟੀ ਪੂਜਣ ਵੇਲੇ ਰਾਜੇ ਨੇ ਆਪਣੇ ਰਾਜ ਮਹੱਲ ਦੇ ਨਾਲ ਮਹਾਤਮਾ ਟੈਗੋਰ ਨੂੰ ਉਤਾਰਾ ਦਿਤਾ। ਰਾਜੇ ਨੇ ਆਪਣੇ ਵਲੋਂ ਮਾਨ-ਪੱਤਰ ਦਿਤਾ ਤੇ ਬੜਾ ਚਿਰ ਆ ਕੇ ਗਲਾਂ ਬਾਤਾਂ ਕਰਦਾ ਰਿਹਾ। ਪੋਕਨ ਯੂਨੀਵਰਸਟੀ ਦੇ ਵਿਦਿਆਰਥੀਆਂ ਤੇ ਪ੍ਰੋਫੈਸਰਾਂ ਨੇ ਭੀ ਮਾਨ-ਪੱਤਰ ਦਿਤਾ। ਟੈਗੋਰ ਨੇ ‘ਏਸ਼ੀਆ ਦੀ ਪੁਰਾਤਨਤਾ` ਤੇ ‘ਭਾਰਤ ਤੇ ਚੀਨ ਦੇ ਸੰਬੰਧਾਂ' ਤੇ ਇਕ ਕਮਾਲ ਦਾ ਲੈਕਚਰ ਦਿਤਾ। ਏਨ੍ਹੀਂ ਦਿਨੀਂ ਟੈਗੋਰ ਦਾ ਜਨਮ ਦਿਨ ਆ ਗਿਆ, ਬੜੀ ਧੂਮ ਧਾਮ ਨਾਲ ਚੀਨਿਆਂ ਨੇ ਦਿਨ ਮਨਾਇਆ, ਇਨ੍ਹਾਂ ਦੇ ਪਹਿਨਣ ਲਈ ਰੰਗਦਾਰ ਕਪੜੇ ਦਿਤੇ ਗਏ ਤੇ ਏਨ੍ਹਾਂ ਦਾ ਨਾਮ, “ਚੂੰ-ਚੇਨ-ਤਾਂ ਰੱਖਿਆ ਗਿਆ ਜਿਸਦਾ ਅਰਥ ਹੈ,

੨੩.