ਪੰਨਾ:ਗੀਤਾਂਜਲੀ.pdf/28

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੇਰੀ ਵਾਲਾ

ਦੌਲਤ ਦਿਤੀ, ਆਪਣਾ ਹੁਨਰ ਤੱਕ (ਚਿੱਤ੍ਰਕਾਰੀ) ਵੇਚਣ ਲਈ ਤਿਆਰ ਹੈ ਪਿਆ ਤੇ ਹਰ ਸ਼ਹਿਰ ਵਿਚ ਪਵਿਤ੍ਰੁ ਸੁੰਦ੍ਰਤਾ ਦੀ ਝੋਲੀ ਲੈ ਕੇ ਤੁਰ ਪਿਆ। ਭਾਵੇਂ ਮਹਾਤਮਾ ਗਾਂਧੀ ਨੇ ਝਟ ਸਾਰੀ ਦੀ ਸਾਰੀ ਕਰਜ਼ੇ ਦੀ ਹੁਕਮ ਇਕ ਦਿੱਲੀ ਦੇ ਸੇਠ ਕੋਲੋਂ ਗੁੰਮ ਨਾਮ ਨਾਲ ਦੁਵਾ ਦਿਤੀ।

ਕਈ ਪ੍ਰਦੇਸੀ ਮ: ਟੈਗੋਰ ਦੇ ਬਿਆਨਾਂ ਤੋਂ ਚਿੜ ਜਾਂਦੇ ਹਨ, ਜਦੋਂ ਉਹ ਵੇਖਦੇ ਹਨ ਕਿ ਉਹ ਮੌਤ ਦੇ ਬਿਸਤਰੇ ਤੇ ਪਿਆ ਭੀ ਆਪਣੀ ਸਭਿਆਚਾਰ ਦੀ ਬਰਛੀ ਨਾਲ ਝੂਠੇ ਪਰਦਿਆਂ ਨੂੰ ਪਾੜ ਦੇਂਦਾ ਹੈ। ਜਪਾਨੀਆਂ ਦੀ ਚਿਠੀ ਵੇਖ ਕੇ, ਜਿਸ ਦੀ ਬੋਲੀ, ਭਾਰਤ ਦੀ ਮਿੱਤਤਾ ਨਾਲ ਭਰੀ ਹੋਈ ਹੈ ਪਰ ਜਿਸ ਸਿਆਹੀ ਨਾਲ ਲਿਖੀ ਗਈ ਹੈ, ਉਹ ਨਾਨਕਿੰਗ ਦੀਆਂ ਬੇ-ਪੱਤ ਕੀਤੀਆਂ ਗਈਆਂ ਕੁਵਾਰੀਆਂ ਕੁੜੀਆਂ ਦੇ ਖੂਨ ਦੀ ਹੈ, ਭਾਰਤ ਦਾ ਬਬਰ ਸ਼ੇਰ ਆਪਣੇ ਸ਼ਾਂਤੀ ਨਕੇਤਨ ਵਿਚ ਬਣਾਏ ਚੀਨੀ ਮੰਦਰ ਅੰਦਰ ਜਾ ਕੇ ਜਪਾਨ ਨੂੰ ਉਹ ਸੁਣਾਉਂਦਾ ਹੈ, ਜੋ ਰਹੇ ਰਬ ਦਾ ਨਾਂ।

ਮਹਾਤਮਾ ਗਾਂਧੀ, ਜਿਸ ਦੀਆਂ ਪ੍ਰਾਰਥਨਾਂ ਵਿਚ ਮਹਾਤਮਾਂ ਟੈਗੋਰ ਲਈ ਸ਼ੁਭ ਇੱਛਾਂ ਹਨ, ਜੇ ਕਿਤੇ ਉਹ ਬਿਹਾਰ ਤੇ ਕੋਇਟੇ ਦੇ ਭੁਚਾਲ ਲੋਕਾਂ ਦੇ ਭੈੜੇ ਕਰਮਾਂ ਦਾ ਸਿਟਾ ਆਖ ਬਹਿੰਦਾ ਹੈ ਤਾਂ ਮਹਾਤਮਾਂ ਟੈਗੋਰ ਦਾ ਬਿਆਨ ਗਾਂਧੀ ਨੂੰ ਭੁਚਾਲ ਜੇਡੇ ਝਟਕੇ ਮਾਰਦਾ ਹੈ। ਕੇਡੇ ਮੋਟੇ ਤੋਂ ਸਾਫ ਸ਼ਬਦਾਂ ਵਿਚ ਮਹਾਤਮਾ ਗਾਂਧੀ ਨੂੰ ਝਿੜਕਿਆ ਹੈ। ਇਸ ਦਾ ਨਾਮ ਹੈ, ਇਖਲਾਕੀ ਦਲੇਰੀ।

ਮਹਾਤਮਾ ਟੈਗੋਰ ਨੇ ਇਕ ਵਾਰ ਲਿਖਿਆ ਸੀ, ਜੇ ਕਿਤੇ ਲੋਕ ਨਾਹਰੇ ਘੱਟ ਲਾਇਆ ਕਰਨ, ਜਲੂਸਾਂ ਤੋਂ ਪ੍ਰਹੇਜ਼ ਕਰਨ, ਹੜਤਾਲਾਂ ਦਾ ਕੀਰਤਨ ਸੋਹਲਾ ਪੜ੍ਹ ਦੇਣ, ਤਾਂ ਹੋ ਸਕਦਾ ਹੈ, ਕੁਝ ਕਾਮੇ ਮਿਲ ਸਕਣ। ਕਹਿੰਦੇ ਹਨ ਪੰਜਾਬੀ ਦਾ ਹਥ ਚਲਦਾ ਹੈ ਤੇ ਹਿੰਦੁਸਤਾਨੀ ਦੀ ਜ਼ਬਾਨ ਪਰ ਸਾਡੇ ਅਜ ਕਲ ਦੇ ਲੀਡਰਾਂ ਦੀ ਕੇਵਲ ਜ਼ਬਾਨ ਈ ਲੁਤਰ

੨੫.