ਪੰਨਾ:ਗੀਤਾਂਜਲੀ.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੇਰੀ ਵਾਲਾ

ਲੁਤਰ ਕਰਦੀ ਹੈ, ਕੰਮ ਕਰਨ ਦਾ ਜੋਸ਼ ਡੌਲਿਆਂ ਵਿਚ ਘੁੰਮਦਾ ਨਹੀਂ।"

ਹੁਣ ਦੇ ਸਮੇਂ ਵਿਚ ਜੇ ਕਿਸੇ ਨੇ ਭਾਰਤ ਦੀ ਇਜ਼ਤ ਸਭ ਤੋਂ ਵਧਾਈ ਹੈ, ਤਾਂ ਉਹ ਟੈਗੋਰ ਨੇ। ਲੋਕ ਭਾਰਤ ਨੂੰ ਤੋਲਣ ਵੇਲੇ ਇਕੱਲੇ ਟੈਗੋਰ ਨੂੰ ਤਕੜੀ ਤੇ ਰਖ ਕੇ ਤੋਲਣ ਲਗ ਪੈਂਦੇ ਹਨ ਜੇ ਕੋਈ ਪੁਛੇ ਤਾਂ ਨਿਝੱਕ ਹੋ ਕੇ ਕਹਿ ਦੇਂਦੇ ਹਨ, “ਕੀ ਭਾਰਤ ਨੂੰ ਅਜ਼ਾਦੀ ਦੇਣ ਲਈ ਏਹੋ ਕਾਰਨ ਕਾਫ਼ੀ ਨਹੀਂ, ਜੋ ਭਾਰਤ ਵਿਚ ਟੈਗੋਰ ਰਹਿੰਦਾ ਹੈ?

ਮਹਾਤਮਾ ਟੈਗੋਰ ਦੇ ਕਈ ਨਾਵਲ, ਕਈ ਕਹਾਣੀਆਂ ਤੇ ਕਈ ਨਾਟਕ ਹਨ, ਗੀਤ ਤਾਂ ਉਨ੍ਹਾਂ ਦੇ ਤਿੰਨ ਹਜ਼ਾਰ ਤੋਂ ਭੀ ਬਹੁਤੇ ਹਨ, ਪਰ ਇਹ ਸਚ ਹੈ, ਜੋ ਟੈਗੋਰ ਆਪਣੀ ਲਿਖਤ ਨਾਲੋਂ ਬਹੁਤ ਉਚਾ ਸੀ, ਟੈਗੋਰ ਦੀ ਲਿਖਤ ਉਸ ਦੀਆਂ ਜੀਵਨ ਉਲਾਂਘਾਂ ਦੇ ਮਧਮ ਜਹੇ ਨਿਸ਼ਾਨ ਹਨ। ਉਮਰ ਖਿਆਮ ਜੋ ਜੀਵਨ ਫਲਸਫਾ ਸਾਕੀ, ਪਿਆਲਾ ਤੇ ਸ਼ਰਾਬ ਦੇ ਰੂਪਕਾਂ ਨਾਲ ਨਹੀਂ ਸਮਝਾ ਸੱਕਿਆ, ਸਾਡਾ ਟੈਗੋਰ ਬੰਸੀ ਵਿਚ ਅਧੂਰੀ ਫ਼ੂਕ ਮਾਰ ਕੇ ਉਸ ਨੂੰ ਸਾਫ ਕਰ ਦੇਂਦਾ ਹੈ।

ਨਾ ਸੁਣੋ ਕਿਥੋਂ ਖੜੋ ਕੇ ਜੀਵਨ ਬੰਸਰੀ ਸੁਰ ਕਢਦੀ ਹੈ:—

"ਮੈਨੂੰ ਲੋੜ ਨ ਝਖੜਾਂ ਦੀ
ਨ ਲੋੜ ਸ਼ਮੀਰਾਂ ਦੀ
ਇਕ ਹੌਕੇ ਜੇਡੀ ਫੂਕ ਦੀ ਮੈਨੂੰ ਲੋੜ"
ਜਾਂ
"ਛੇਕ ਥੋੜੇ ਤੇ ਸੁਰਾਂ ਬਹੁਤੀਆਂ
ਸੁਰਾਂ ਥੋੜੀਆਂ ਅਸਰ ਵਧੇਰੇ"

੨੬.