ਪੰਨਾ:ਗੀਤਾਂਜਲੀ.pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੇਰੀ ਵਾਲਾ

ਵਿਚ ਡਿਠੇ ਹਨ, ਜਦੋਂ ਚੌੜੀਆਂ ਤੇ ਦੂਰ ਤੱਕ ਨਦੀਆਂ ਵਾਂਗੂੰ ਫੈਲੀਆਂ ਸੜਕਾਂ ਤੇ-ਸਣੇ ਚਾਰ ਚਾਰ ਮੰਨਜ਼ਲੇ ਮਕਾਨਾਂ ਤੇ–ਮੋਢੇ ਨਾਲ ਮੋਢਾ ਜੋੜ ਕੇ ਜਾ ਰਹੇ ਮਨੁਖ ਤੀਵੀਂਆਂ ਨੇ ਇਕਠੇ ਅਥਰੂ ਕੇਰੇ ਹੋਣ ਤੇ ਸਾਂਝੀਆਂ ਤਿੱਕੜੀਆਂ ਵਿਚੋਂ ਡੂੰਘੇ ਡੂੰਘੇ ਹੌਕੇ ਭਰੇ ਹੋਣ। ਪਹਿਲੀ ਅਰਥੀ ਸੀ ਮੌਤ ਜਿਤਣ ਵਾਲੇ ਜਤੇਂਦਰ ਦੀ ਤੇ ਦੂਜੀ ਮਹਾਤਮਾਂ ਟੈਗੋਰ ਦੀ।

ਜਤੇਂਦਰ ਦੇ ਜਲੂਸ ਵੇਲੇ ਮਹਾਤਮਾਂ ਟੈਗੋਰ ਨੇ ਚਾਨਣ ਦੇ ਅਖਰਾਂ ਵਿਚ ਤਿੰਨ ਪਾਲਾਂ ਕਵਿਤਾ ਦੀਆਂ ਲਿਖ ਕੇ ਅਰਬੀ ਨਾਲ ਲਾਈਆਂ ਹੋਈਆਂ ਸਨ, ਟੈਗੋਰ ਨੇ ਕਿਹਾ ਸੀ, "ਮੇਰੀ ਕਲਮ ਅਜ ਪਵਿਤ੍ਰ ਹੋ ਗਈ ਹੈ; ਦੇਸ਼ ਭਗਤ ਦੀ ਸ਼ਾਨ ਵਿਚ ਤਿੰਨ ਸਤਰਾਂ ਲਿਖ ਕੇ।" ਉਹ ਤੁਕਾਂ ਹੂ-ਬਹੂ ਹੇਠ ਲਿਖਦਾ ਹਾਂ-

"ਭਯ ਨਾਹੀਂ ਆਰੋ ਭਯ ਨਾਹੀਂ
ਨ ਖੂਣੇ ਪ੍ਰਾਣ ਜੋ ਕਰਲ ਦਾਨ
ਖੈ ਨਾਹੀਂ ਤਾਰੋ ਖੈ ਨਾਹੀਂ।"
"ਟੈਗੋਰ"

ਜਿਸਦਾ ਮੋਟਾ ਅਰਥ ਹੈ (ਓ ਜਤੇਂਦਰ) ਤੈਨੂੰ ਕੋਈ ਡਰ ਨਹੀਂ, ਤੈਨੂੰ ਕੋਈ ਡਰ ਨਹੀਂ, ਉਹ ਜੀਵਨ ਕਦੇ ਨਾਸ਼ ਨਹੀਂ ਹੁੰਦਾ, ਜੋ ਦੇਸ਼ ਨੂੰ ਦਾਨ ਦਿਤਾ ਜਾਵੇ।

ਗੀਤਾਂਜਲੀ ਵਿਚੋਂ ਚੋਣਵੀਆਂ ਤੁਕਾਂ ਕੋਈ ਕੀ ਦੇਵੇ, ਮਾਹਤਮਾ ਟੈਗੋਰ ਨੇ ਆਪ ਲਗ ਭਗ ਢਾਈ ਹਜ਼ਾਰ ਗੀਤਾਂ ਵਿਚੋਂ ਚੁਣ ਕੇ ਕਢੇ ਇਹ ੧੦੩ ਗੀਤ ਹਨ। ਲਗ ਭਗ ਸਾਰੇ ਗੀਤ ਜੁਵਾਨੀ ਦੇ ਗਾਏ ਹਨ, ਏਸੇ ਕਰਕੇ ਕਈ ਵਾਰ ਗਲੇ ਦੀਆਂ ਤਾਰਾਂ ਕੰਬਦੀਆਂ ਨਜ਼ਰ ਆਉਂਦੀਆਂ ਹਨ।

੨੯.