ਪੰਨਾ:ਗੀਤਾਂਜਲੀ.pdf/33

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੇਰੀ ਵਾਲਾ

ਪਹਿਲੇ ਮੈਂ ਕੁਝ ਗੀਤਾਂ ਦੇ ਸਿਰ ਲੇਖ ਲਭਣ ਦੀ ਗੁਸਤਾਖੀ ਕਰਨ ਲਗਾ ਸਾਂ ਪਰ ਹਰ ਗੀਤ ਵਿਚੋਂ ਮੈਨੂੰ ਹੂਕ ਸੁਣਦੀ ਰਹੀ ਹੈ। ਕੂੰਜ ਦੇ ਕਰਣ ਭਰਪੂਰ ਸ਼ਬਦ ਤੋਂ ਬਿਨਾਂ ਮੈਨੂੰ ਕੁਝ ਨਹੀਂ ਸੁਣਿਆ। ਹਰ ਕੂੰਜ ਦੀ ਨਜ਼ਰ ਕਿਸੇ ਦੂਰ--ਲਾਇਬ੍ਰੇਰੀਆਂ ਉਤੇ ਹੈ, ਪੈਰ ਭਾਵੇਂ ਉਸ ਦੇ ਕਿਸੇ ਪੰਜਾਬੀ ਦੇ ਹਰੇ ਭਰੇ ਖੇਤ ਦੀ ਵੱਟ ਉਤੇ ਹਨ। ਕੁੰਜ ਚਿਟੇ ਬਰਫ ਸੁਰਤੀ ਦੇ ਖੰਭਾਂ ਹੇਠਾਂ ਧਿਆਨੀ ਆਂਡੇ ਸਾਂਭ ਰਹੀ ਹੈ, ਅਧ-ਕੱਚੀ ਨੀਂਦ ਦੇ ਸੁਪਨ ਵਾਂਗ, ਜਗਿਆਸੂ ਜੋਗੀ ਵਾਂਗ।

੭ ਅਗਸਤ ਨੂੰ ਜੋ ਦੁਖ ਸਭਯ ਸੰਸਾਰ ਨੂੰ ਹੋਇਆ ਹੈ, ਉਹ ਸਾਰੇ ਮੁਲਕਾਂ ਦੇ ਜੰਗੀ ਨੁਕਸਾਨ ਨਾਲੋਂ ਬਹੁਤਾ ਹੈ। ਜੇ ਕਿਤੇ ਅਜ ਹਰ ਇਕ ਮੁਲਕ ਨੂੰ ਆਪੋ ਆਪਣੇ ਰੋਣੇ ਨ ਪਏ ਹੁੰਦੇ ਤਾਂ ਦੇਸ ਪ੍ਰਦੇਸ ਵਿਚ ਮਾਤਮ ਦੀਆਂ ਉਹ ਸਫਾਂ ਵਿਛਾਈਆਂ ਜਾਂਦੀਆਂ ਜਿਥੇ ਸਦੀਆਂ ਬਹਿ ਕੇ, ਰੋ ਰੋ ਅੱਖਾਂ ਗਾਲ ਲੈਂਦੀਆਂ।

ਮੈਂ ਵੇਖਦਾ ਹਾਂ, ਲਾਗੇ ਚੀਨ ਵਿਚ ਤੇ ਦੂਰ ਅਮ੍ਰੀਕਾ ਵਿਚ ਬੰਦ-ਚਾਨਣੇ ਕਮਰਿਆਂ ਵਿਚ ਟੈਗੋਰ ਦੀ ਤਸਵੀਰ ਲਟਕ ਰਹੀ ਹੈ, ਤੇ ਉਸ ਅਗੇ ਬਹਿ ਕੇ ਉਸੇ ਦੇ ਦਿਤੇ ਗੀਤ ਗਾਏ ਜਾ ਰਹੇ ਹਨ।

ਬੰਗਾਲ ਦੀਆਂ ਤਾਂ ਸ਼ਾਮਾਂ ਤੇ ਰਾਤਾਂ, ਤਾਰਾਂ ਦੇ ਸਾਜ਼ ਬਾਹਵਾਂ ਦੇ ਉਲਾਰ ਵਿਚੋਂ ਅਧ-ਕੋਹੀ ਕਰਣਾ ਝਾਕ ਰਹੀ ਹੈ। ਹਰ ਗੁਲਾਬ ਦੇ ਫੁਲ ਤੇ ਪਈ ਤ੍ਰੇਲ, ਕਿਸੇ ਬੰਗਾਲੀ ਦੀ ਰੋ ਕੇ ਕੱਟੀ ਰਾਤ ਦਾ ਲਾਲ ਹੋਈ ਅੱਖ ਦਾ ਹੰਝੂ ਹੈ।

ਜੀਵਨ ਸਾਥੀ ਨੂੰ ਰਬ ਨੇ ਰਾਗ ਦਿਤਾ ਸੀ ਤੇ ਮੈਨੂੰ ਸੁਣਨ ਹਾਰੇ ਕੰਨ। ਗੀਤਾਂ ਬਿਨੋਂ ਰਾਤਾਂ ਸੁੰਝੀਆਂ ਹੁੰਦੀਆਂ, ਗੀਤ ਢੂੰਡਦਿਆਂ ਢੂੰਡਦਿਆਂ ਗੀਤਾਂਜਲੀ ਲਭ ਪਈ। ਬਿਨਾ ਕਿਸੇ ਯਤਨ ਦੇ ਗੀਤ ਉਲਟਦੇ ਗਏ ਤੇ ਪਤਾ ਉਦੋਂ ਲਗਾ ਜਦੋਂ ਇਹ ਕਤਾਬ ਦੀ ਸ਼ਕਲ ਬਣਦੀ ਜਾਪੀ। ਰਬ ਕਰੇ ਸਾਡੀ ਗੀਤ ਗਾਂਦਿਆਂ ਲੰਘ ਜਾਵੇ ਭਾਵੇਂ ਉਹ ਗੀਤ ਟੈਗੋਰ

੩੦.