ਪੰਨਾ:ਗੀਤਾਂਜਲੀ.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧ਲੀ ਕੂੰਜ

ਤੇਰੀ ਲੀਲਾ, ਤੇਰਾ ਖੇਲ
ਤੂੰ 'ਅੰਤਾ' ਚੋਂ ਅਨੰਤ ਬਣਾਇਆ
ਮਿੱਟੀ ਤੇ ਪਾਣੀ ਤੋਂ, ਅੰਗਾਂ ਦੇ ਅੰਗਾਰੇ ਤੋਂ,
ਹਨੇਰੀ ਤੇ ਝੱਖੜਾਂ ਤੋਂ, ਖੁਲ੍ਹੇ ਅਕਾਸ਼ਾਂ ਤੋਂ।
      ਪਿਆਲੇ ਬਣੇ ਤੇ ਟੁੱਟੇ-ਇਕੇ ਮਿੱਟੀ ਤੋਂ।
      ਲੱਡ ਦੀਵੇ ਜਗੇ ਤੇ ਬੁਝੇ-ਇੱਕ ਮਿੱਟੀ ਤੋਂ।
      ਜੀਵਨ ਮੰਦਰ ਦੇ ਦਰਵਾਜੇ ਕਈ ਵਾਰ ਖੁਲੇ ਤੇ ਬੰਦ ਹੋਏ;
      ਚਾਨਣੀਆਂ ਤੇ ਅੰਧੇਰੀਆਂ ਰਾਤਾਂ ਵਿੱਚ।

ਇਕੇ ਪਿਆਲੇ ਨੂੰ
    ਤੂੰ ਖਾਲੀ ਕਰ ਕਰ ਭਰਿਆ,
    ਭਰ ਭਰ ਖਾਲੀ ਕੀਤਾ।
    ਤੁਛ ਵਾਂਸ ਦੀ ਪੋਰੀ
    ਤੂੰ ਬਾਂਸਰੀ ਕੀਤਾ।