ਪੰਨਾ:ਗੀਤਾਂਜਲੀ.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

ਪਹਾੜੀਆਂ ਤੇ ਘਾਟੀਆਂ ਤੇ
ਖੂਹਾਂ ਤੇ ਬੇਲਿਆਂ ਤੇ
ਪਾਣੀ ਦਿਆਂ ਘਾਟਾਂ ਤੇ
ਵੱਗਾਂ ਤੇ ਇਜੜਾਂ ਪਿੱਛੇ
ਚੁੱਕੀ ਫਿਰਿਉਂ ਚੁੰਮਦਾ ਵਜਾਂਦਾ
ਛੇਕ ਥੋੜੇ ਤੇ ਸੁਰਾਂ ਬਹੁਤੀਆਂ
ਸੁਰਾਂ ਥੋੜੀਆਂ ਅਸਰ ਵਧੇਰੇ
ਨਵੇਂ ਸੰਦੇਸੇ ਅਮਰ ਕਹਾਣੀ
ਸਭ ਥਾਈਂ ਘੁੰਮਣ ਸਭ ਲੈਣ ਹੁਲਾਰੇ।
    ਮੇਰਾ ਨਿੱਕਾ ਜਿਹਾ ਦਿਲ
    ਤੇਰੀ ਕ੍ਰਿਪਾ ਦੇ ਕੰਵਲ ਹੱਥਾਂ ਦੇ ਛੁਹਿਆਂ
ਭੁਲ ਜਾਂਦਾ ਚੁਗਿਰਦਾ ਤੇ ਹੋਣੀ;
ਗਾਂਦਾ ਗੀਤ ਵੇਦਨਾਂ ਦੇ
    ਕਿਹੜੀ ਬੋਲੀ ਦੱਸੋ ਵੇਦਨਾ?
ਤੇਰੇ ਦਾਨਾਂ ਦੀ ਬਾਰਸ਼ ਹੁੰਦੀ
ਸੱਤਾਂ ਅਕਾਸ਼ਾਂ ਤੋਂ ਸੱਤਾਂ ਪਤਾਲਾਂ ਵਿੱਚ
ਮਨਾਂ ਤੇ ਦਿਮਾਗਾਂ ਤੇ ਰਾਹਾਂ ਤੇ
ਜੁਗ ਬੀਤ ਗਏ ਦਾਨ ਹੁੰਦਿਆਂ
ਜੁਗ ਬੀਤ ਗਏ ਝੋਲੀਆਂ ਅਡਦਿਆਂ
ਹੱਥ ਨਵੇਂ ਝੋਲੀਆਂ ਪੁਰਾਣੀਆਂ
ਸਦਾ ਬਾਰਸ਼ ਸਦਾ ਕਿਣਮਿਣ