ਪੰਨਾ:ਗੀਤਾਂਜਲੀ.pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਗੀਤਾਂਜਲੀ

ਮੈਂ ਆਵਾਂ ਜਾਵਾਂ, ਨਿੱਤ ਸ਼ਾਮ ਸਵੇਰੇ।
ਓ ਤੇਰੇ ਗੀਤਾਂ ਦੀਆਂ ਰਗੜਾਂ!
ਜੀਵਨ ਨੂੰ ਨਿਘ ਪਹੁੰਚਾਵਣ
ਜੋਤਿ ਓਹਨਾ ਕਰਮ ਸੁਰਾਂ ਤੇ ਨੱਚਣ ਸਿਆਰਿਆਂ ਹਾਰ
ਜਦ ਉਚੀਆਂ ਸੁਰਾਂ ਤੇ ਗਾਵੇ
ਮੇਰਾ ਭੀ ਦਿਲ ਕਰ ਆਵੇ; ਤੇਰੇ ਨਾਲ ਗਾਉਣ ਨੂੰ,
ਗਲ ਸਾਥ ਨ ਦੇਵੇ, ਮੈਂ ਕਿਵੇਂ ਗਾਵਾਂ?
ਗੀਤਾਂ ਦੀਆਂ ਤਿੱਖੀਆਂ ਤਾਰਾਂ
ਮੇਰੇ ਚਾਰ ਚੁਫੇਰੇ
ਮੇਰੇ ਵਿਚ ਦੀ ਲੰਘੀਆਂ
ਹੋਊ ਛੁਟਕਾਰਾ ਕਿਵੇਂ?
    ਮੈਂ ਡੱਕੀ ਮਰ ਜਾਂ ਤੇਰੇ ਤਾਰਾਂ ਦੇ ਪਿੰਜਰੇ ਵਿੱਚ।

੪ਥੀ ਕੂੰਜ



ਤੇਰੀ ਜੀਵਨ ਰੌਂ ਮੇਰੇ ਅੰਗ ਅੰਗ ਵਿਚ
ਮੇਰੀ ਨਾੜ ਨਾੜ ਵਿਚ ਮੇਰੇ ਰੋਮ ਰੋਮ ਵਿਚ
    ਜਿਉਂ ਦਰਿਆਂ ਦਾ ਪਾਣੀ
       ਨਹਿਰਾਂ ਵਿੱਚ ਸੂਇਆਂ ਵਿੱਚ
        ਖਾਲਾਂ ਵਿੱਚ ਬਿੱਛਾਂ ਵਿੱਚ
ਬ੍ਰਿਛਾਂ ਦੇ ਰੇਸ਼ਿਆਂ ਵਿੱਚ ਪੱਤਿਆਂ ਤੇ ਫੁਲਾਂ ਵਿੱਚ।
ਮੈਂ ਲਾਹੁਣ ਦੀ ਮਟੱਕੀ ਗੰਗਾ ਵਿਚ ਡੁੱਬੀ