ਪੰਨਾ:ਗੀਤਾਂਜਲੀ.pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

੫ਵੀਂ ਕੂੰਜ

ਫਰਜਾਂ ਦੀਆਂ ਪੰਡਾਂ ਸਿਰ ਤੇ
ਧੰਦਿਆਂ ਨਾਲ ਹਥ ਭਰੇ
ਜੰਜਾਲਾਂ ਦੇ ਜਾਲ ਮੋਢਿਆਂ ਤੇ ਲੰਮਕਣ
ਮੈਨੂੰ ਇਕ ਪਲ ਲਾਗੇ ਬਹਿਣ ਦੇ
ਸਾਰੇ ਕੰਮ ਫੇਰ ਕਰਾਂਗਾ
ਜੇ ਤੂੰ ਨ ਦਿਸੇਂ
ਮੇਰਾ ਜੀ ਨਹੀਂ ਕਰਦਾ ਕੰਮਾਂ ਨੂੰ
ਨ ਝਗੜਨ ਨੂੰ, ਨ ਚੁਪ ਰਹਿਣ
ਮੈਂ ਬੱਚਾ ਸਹੀ
ਜੇ ਉਂਗਲੀ ਫੜਾ ਦੇਵੇਂ
ਭੀੜਾਂ ਦਾ ਖੌਫ ਨਹੀਂ
ਅੰਦੇਸ਼ਾ ਨਹੀਂ ਗੁਵਾਚਣ ਦਾ
ਮੇਰੀਆਂ ਬਾਰੀਆਂ ਵਿਚ
ਖੇੜੇ ਦੀ ਹਵਾ ਆਈ ਠੰਡੇ ਸਾਹ ਭਰਦੀ ਭਰਦੀ
ਮਟਕਾਂਦੀ ਅਕੜਾਂਦੀ ਹੋਈ
ਭੌਰ ਗੂੰਜਦੇ ਫੁਲਾਂ ਤੇ, ਬਸੰਤ ਗਾਂਵਦੀ ਖੇਤਾਂ ਵਿਚ
ਪੱਤੀਆਂ ਦੀਆਂ ਬੁਲ੍ਹੀਆਂ ਫਰਕਣ।
ਅੱਜ ਮੈਨੂੰ ਸਮਾਂ ਦਿਓ
ਕੰਮਾਂ ਨੂੰ ਪਾਸੇ ਰਖ ਕੇ
ਜੀਵਣ ਅਰਪਣ ਦਾ ਤੇ ਗੀਤ ਗਾਣ ਦਾ
ਸਮੇਂ ਦੇ ਜਾਦੂ ਨਾਲ ਗੀਤ ਭੀ ਉਗਦੇ ਵਰ੍ਹਦੇ ਹਨ!