ਪੰਨਾ:ਗੀਤਾਂਜਲੀ.pdf/42

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

੬ਵੀਂ ਕੂੰਜ

ਤੋੜ ਫੁਲੇਰੇ ਛੇਤੀ, ਨਿੱਕੇ ਫੁਲ ਨੂੰ
ਅੱਜ ਪ੍ਰਭਾਤੇ ਖਿੜਿਆ ਹੈ ਇਹ
ਕਲ ਤਾਈਂ ਮੁਰਝਾਏਗਾ ਢਿਲ ਨ ਕਰ ਤੂੰ ਛੇਤੀ ਤੋੜ
ਮਾਲਾ ਵਿਚ ਜੇ ਥਾਂ ਨਹੀਂ ਬਚਿਆ
ਨਾ ਪ੍ਰਈ ਮਾਲਾ ਵਿਚ
ਸੇਜਾਂ ਤੇ ਜੇ ਫਬਦਾ ਨਹੀਂ
ਨਾ ਖਿੰਡਾਈਂ ਸੇਜਾਂ ਤੇ
ਨਾਲ ਕਿਰਨਾਂ ਦੇ ਹਵਾ ਰੁਮਕ ਰਹੀ

ਡਿਗਣ ਵਾਲੀ ਤ੍ਰੇਲ ਏਦੇ ਤੋਂ
ਉਡਣ ਵਾਲਾ ਰੰਗ ਏਦੇ ਤੋਂ
ਮੁਕਣ ਵਾਲੇ ਗੀਤ ਬੁਲਬੁਲ ਦੇ
ਕਿਰਨਾਂ ਤੋਂ ਪਹਿਲੇ
ਗੀਤ ਮੁਕਣ ਤੋਂ ਪਹਿਲੋਂ
ਤੋੜ ਫੁਲੇਰੇ ਤੋੜ

ਤੇਰੇ ਹੱਥਾਂ ਨਾਲ ਟੁਟਣ ਵਿਚ ਭੀ ਜੁੜਨਾ ਹੈ
ਬਾਕੀ ਈ ਕੀ ਹੋਇਆ ਰੰਗ ਸ਼ੋਖ ਨਹੀਂ
ਕੀ ਹੋਇਆ ਜੇ ਮਹਿਕ ਨਹੀਂ
ਕੀ ਹੋਇਆ ਜੇ ਟਹਿਣੀ ਕੰਡਿਆਲੀ
ਕੀ ਹੋਇਆ ਧਰਤੀ ਕੱਲਰਾਲੀ

ਨਾਮ ਤਾਂ ਮੇਰਾ ਫੁਲ ਹੈ
ਤੋੜ ਫੁਲੇਰੇ ਤੋੜ, ਮੁਰਝਾਣ ਤੋਂ ਪਹਿਲਾਂ ਤੋੜ