ਪੰਨਾ:ਗੀਤਾਂਜਲੀ.pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

੮ਵੀਂ ਕੂੰਜ

ਨ ਫੁਲਾਂ ਨੂੰ ਕਾਂਟੇ ਪਾ
ਸੁਰਖ਼ੀ ਅਤੇ ਨ ਬਿੰਦੀ ਲਾ
ਬਾਲਕ ਰਹਿਣ ਦੇ
ਮਿੱਟੀ ਨਾਲ ਖੇਡਣ ਦੇ ਰੌਲੇ ਨੂੰ ਪਾਉਣ ਦੇ
ਤੇਰੇ ਇਹ ਕਪੜੇ ਗਹਿਣੇ
ਪਿੰਜਰਾ ਹੈ ਜਿਸ ਵਿਚ ਜੀਵਨ ਪੰਛੀ ਫੜਫੜਾਹਟ ਕੇ
ਸਕਜੇਗਾ ਮਰਜੇਗਾ।
ਨਿੱਕੇ ਨਿੱਕੇ ਮੋਤੀ ਭਵਿਖ ਲਈ ਠੰਡੇ ਹਨ
ਰੰਗਦਾਰ ਰੁਮਾਲ ਰੇਸ਼ਮੀ ਤਾਰਾਂ ਦੇ ਜਾਲ ਹਨ
ਬਾਲਕ ਦੇ ਬੰਨਣ ਲਈ।
ਰੋਂਦਾ ਹੈ ਪਲੰਘਾਂ ਤੇ ਬਾਹੀਆਂ ਦੀਆਂ ਦੀਵਾਰਾਂ ਵਿਚ
ਨੁਵਾਰ ਦੀਆਂ ਫਾਹੀਆਂ ਵਿਚ।
ਬੋਟਾਂ ਨੂੰ ਉਡਣ ਦੇ ਉਡ ਉਡ ਖੰਭ ਵਧਦੇ ਨੇ
ਵਧਦੇ ਖੰਭ ਸੈਰਾਂ ਦੇ ਸੂਚਕ ਹਨ
ਹੇ ਮਾਂ ਖੰਭਾਂ ਨੂੰ ਉਗਣ ਦੇ
ਲਿਸ਼ਕਣ ਦੇ ਸੰਵਰਨ ਦੇ।

੧੦