ਪੰਨਾ:ਗੀਤਾਂਜਲੀ.pdf/47

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

੧੧ਵੀਂ ਕੂੰਜ

ਪਾਠਾਂ ਦੀ ਮਾਲਾ ਤੇ ਕੀਰਤਨ ਤੇਰਾ
ਡੰਡਾਉਤ ਬੰਦਨਾ ਨੱਕਾਂ ਨੂੰ ਰਗੜਨ
ਉਂਹੂੰ-ਸਭ ਛਡਦੇ ਤੇ ਤਕ ਸਾਹਮਣੇ
ਤੇਰਾ ਰਬ ਨਹੀਂ ਇੱਥੇ, ਉਹ ਹੋਰ ਕਥਾਈਂ।
ਰਬ ਜੀ ਦੇ ਮੰਦਰ ਤੇ ਉਸ ਦੇ ਘੰਟੇ
ਜੋ ਪੱਥਰ ਕੁਟਦੇ ਸੜਕਾਂ ਦੇ ਉਤੇ
ਉਨ੍ਹਾਂ ਦੀਆਂ ਸਟਾਂ,ਘੜਿਆਲ ਵਜਾਵਣ-ਜੋ ਰਬ ਜੀ ਸੁਣਦੈ।
ਜਿਸ ਮੰਦਰ ਵਿੱਚ ਹੈ, ਦਿਨੇ ਵੀ ਚਾਨਣ
ਤੇ ਰਾਤ ਵੀ ਚਾਨਣ, ਜਗਮਗਦੇ ਦੀਵੇ
ਰਬ ਉਥੇ ਨਹੀਂ, ਉਹ ਹੋਰ ਕਥਾਈਂ
ਉਹ ਤੇਲੀ ਤੇ ਕੋਲੂ ਤੇਲ ਕਢਣ ਵਾਲੇ
ਉਹ ਘੁਮਿਆਰ ਤੇ ਚੱਕ ਦੀਵਾ ਘੜਨ ਵਾਲੇ
ਉਹ ਪੇਂਡੂ ਕਿਰਸਾਨ ਖੇਤੀ ਬੀਜਣ ਵਾਲੇ
ਸਭ ਵਿੱਚ ਅੰਨ੍ਹੇਰੇ ਬੈਠੇ ਰਬ ਹੈ ਨਾਲ ਉਨ੍ਹਾਂ ਦੇ।
ਤੁੰ ਸ਼ਕਤੀ ਮੰਗੇਂ ਹੋ ਰਬ ਦੇ ਪੁਜਾਰੀ
ਪਰ ਇਹ ਨਾ ਜਾਣੇ ਰਬ ਜੀ ਕੀ ਚਾਹੁੰਦੇ!
ਉਹ ਚਾਦਰ ਤੱਤਾਂ ਦੀ ਮੋਢੇ ਤੇ ਪਾ ਕੇ
ਚੰਦ ਸੂਰਜ ਦੀਵੇ ਹੱਥਾਂ ਵਿੱਚ ਲੈ ਕੇ
ਉਹ ਘੁੰਮਦਾ ਘੁੰਮਦਾ ਤੇ ਤਕਦਾ ਤਕਦਾ
ਦਿਨ ਭਰ ਥੱਕ ਟੁੱਟ ਕੇ ਉਹ ਸ਼ਾਮੀ ਬਹਿੰਦਾ
ਪਹਿਰਾ ਦੇ ਰਾਤੀ ਪ੍ਰਭਾਤੀ ਬਹਿੰਦਾ

੧੩