ਪੰਨਾ:ਗੀਤਾਂਜਲੀ.pdf/50

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

੧੩ਵੀਂ ਕੂੰਜ

ਜਿਸ ਗੀਤ ਨੂੰ ਲੈ ਕੇ ਆਇਆ ਸੀ
ਉਹ ਦਿਲ ਵਿੱਚ ਧੜਕੇ
ਬੁਲਾਂ ਵਿੱਚ ਫਰਕੇ, ਪਰ ਹੁਣ ਤਕ ਵੀ ਮੈਂ ਗਾ ਨਹੀਂ ਸਕਿਆ
ਨ ਸਮਾਂ ਹੀ ਮਿਲਿਆ ਨ ਸਾਜ ਹੀ ਲਭੇ
ਨ ਥਾਂ ਹੀ ਲਭਾ ਨਾ ਸੁਣਨੇ-ਹਾਰੇ
ਮਹਿਫਲ ਲਗੀ ਮੈਨੁੰ ਕਿਹਾ ਗਾਣ ਲਈ
ਮੈਂ ਤਾਰ ਸਤਾਰਾਂ ਦੇ ਖਿੱਚੇ ਤੇ ਸੁਰ ਕੀਤੇ
ਤਾਰਿਆਂ ਭਰੀ ਰਾਤ ਇੱਕ ਇੱਕ ਤਾਰੇ ਨੂੰ ਤੋੜਦੀ ਬੀਤ ਗਈ
ਮੇਰੀਆਂ ਉਂਗਲਾਂ ਰਾਗ ਨਾਲ ਨਚਣ ਲਗੀਆਂ
ਪਰ
ਮਹਿਫਲ ਦੇ ਬਹੁਤੇ ਆਦਮੀ ਸੌਂ ਚੁਕੇ ਸਨ ਤੇ ਕੁਝ ਚਲੇ ਗਏ
ਲੋਕ, ਸਮਾਂ, ਥਾਂ ਤੇ ਸੰਜੋਗੀ ਘੜੀਆਂ ਨ ਲਭੀਆਂ
ਮੇਰੀ ਆਸ਼ਾ ਦੀ ਵੱਡੀ ਉਮਰ ਹੋ ਗਈ ਹੈ ਪਰ ਉਹ ਅਜੇ
ਵੀ ਕੁਵਾਰੀ ਬੈਠੀ ਹੈ
ਤੇਲਾਂ ਵਰੀਆਂ ਹਨ ਪਰ ਕਲੀ ਨਹੀਂ ਖਿੜੀ
ਸਵੇਰ ਦੀ ਹਵਾ ਵੀ ਹੌਕੇ ਭਰ ਰਹੀ ਹੈ
ਮੈਂ ਉਸ ਨੂੰ ਹੁਣ ਤਕ ਨਹੀਂ ਤੱਕਿਆ
ਕਹਿੰਦੇ ਨੇ ਉਹ ਮਿਠਬੋਲੜਾ ਹੈ ਪਰ ਮੈਂ ਨਹੀਂ ਸੁਣਿਆ
ਮੈਂ ਤਾਂ ਆਪਣੇ ਦਰਵਾਜੇ ਅਗੋਂ ਦੀ ਵਲ ਖਾਂਦੀ ਲੰਮੀ ਸੜਕ ਤੇ
ਉਸਦੇ ਪੈਰਾਂ ਦੀ ਅਵਾਜ ਨਾਚ ਵਾਂਗ
ਲੈ ਤਰੀ ਹੀ ਸੁਣ ਸਕਿਆ ਹਾਂ, ਕਦੀ ਕਦੀ

੧੬