ਪੰਨਾ:ਗੀਤਾਂਜਲੀ.pdf/54

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

੧੭ਵੀਂ ਕੂੰਜ

ਮੈਂ ਭੇਟਾ ਹੋਣਾ ਚਾਹਵਾਂ, ਮੈਂ ਸਭ ਕੁਝ ਦੇਣਾ ਹੈ।
ਨਾ ਪ੍ਰੇਮ ਦੇ ਹੱਥਾਂ ਵਿਚ ਮੈਂ ਤਨ ਮਨ ਦੇਸਾਂ
ਜਿੰਦੜੀ ਤੇ ਲੋੜਾਂ ਦੇਸਾਂ, ਬੋਲੀ ਤੇ ਭਾਵ ਦੇਸਾਂ
ਮੇਰੇ ਵਿਚ ਘਾਟੇ ਹਨ, ਮੈਨੂੰ ਮਾਣ ਹੈ ਘਾਟਿਆਂ ਤੇ
ਮੇਰੇ ਵਿਚ ਤ੍ਰਟੀਆਂ ਹਨ, ਤ੍ਰਟੀਆਂ ਸਚਾ ਇਤਹਾਸ ਘੜਦੀਆਂ ਹਨ
ਮੇਰੇ ਹਥ ਵਿਚ ਜੀਵਨ ਥਾਲ ਹੈ ---ਮੈਂ ਭੇਟਾ ਲਈ ਉਡੀਕਾਂ
ਮੈਂ ਦਰਵਾਜ਼ੇ ਵਿਚ ਖੜੀਆਂ, ਦਰਵਾਜ਼ੇ ਦੇ ਰੰਗ ਬਦਲ ਗਏ
ਚੂਥੀਆਂ ਘਸ ਗਈਆਂ, ਤ੍ਰੇੜਾਂ ਫੁਟੀਆਂ।
ਪਰ ਮੇਰੀ ਭੇਟ ਅਜੇ ਵੀ ਤਾਜ਼ੀ ਹੈ।
ਲੋਕੀ ਰਸਮਾਂ ਦੇ ਗੋਰਖਧੰਦੇ ਲੈ ਕੇ ਆਵਣ
ਪ੍ਰੇਮ ਕਰਨ ਦੇ ਢੰਗਾਂ ਨੂੰ ਦੱਸਣ, ਉਪਜਾਵਣ ਦੇ ਤਰੀਕੇ ਓ ਭੋਲਿਓ!
ਪ੍ਰੇਮ ਖੇਤਾਂ ਵਿਚ ਨਹੀਂ ਉਗਦਾ ਇਹ ਅੰਦਰੋਂ ਵਰਦਾ! ਧੁਰੋਂ ਕੂਕਦਾ!!
ਦਿਨ, ਰੁਤਾਂ ਤੇ ਜੋਬਨ ਬੀਤ ਗਿਆ।
ਉਪਦੇਸ਼ਕ ਗਲੇ ਪਾੜ ਕੇ ਮੁੜ ਗਏ
ਉਨਾਂ ਦੀਆਂ ਗੁਸੇ ਨਾਲ ਮੇਜ਼ਾਂ ਤੇ ਮਾਰੀਆਂ ਮੁਕੀਆਂ
ਗੂੰਜਦੀਆਂ ਹਨ ਅਕਾਸ਼ਾਂ ਤੇ ਕਮਰੇ ਵਿਚ--
ਤੇ ਕਦੀ ਕਦੀ ਕੰਨਾਂ ਦਿਆਂ ਪਰਦਿਆਂ ਤੇ।
ਮੇਰੀਆਂ ਪਲਕਾਂ ਦੀਆਂ ਚਿਕਾਂ ਚੁਕੀਆਂ ਰਹਿਣਗੀਆਂ
ਮਾਸੂਮ ਨੀਂਦਰਾਂ ਬਰਬਾਦ ਰਹਿਣਗੀਆਂ
ਸਭ ਕੁਝ ਬੰਦ ਹੋਊ ਤੇ ਖੁਲ੍ਹੇ ਗਾ

੨੦