ਪੰਨਾ:ਗੀਤਾਂਜਲੀ.pdf/57

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

੧੯ਵੀਂ ਕੂੰਜ

ਮਰਜ਼ੀ ਤੇਰੀ ਨ ਬੋਲ, ਕੋਈ ਜ਼ੋਰ ਨ ਸਾਡਾ
ਕੀ ਵਸ ਹੈ ਵੀਣਾਂ ਦੇ? ਤਾਰਾਂ ਦੇ ਵਸ ਕੀ?
ਤੇਰੇ ਬਿਨ ਕਿਵੇਂ ਬੋਲਾਂ, ਮੇਰੀ ਤਾਂ ਬੋਲੀ ਢੋਲਾ
ਰਾਤਾਂ ਲੰਘ ਗਈਆਂ, ਗੀਤਾਂ ਦੀ ਗੂੰਜ ਨਹੀਂ
ਤਾਰਾਂ ਨੇ ਹਿਲਣ ਹੱਥਾਂ ਬਿਨ, ਹਥ ਨ ਹਿਲਣ ਤੇਰੇ ਬਿਨ
ਹਥਾਂ ਤੇ ਤਾਰਾਂ ਬਿਨਾਂ ਗੀਤ ਨੇ ਗੁੰਗੇ ਮੇਰੇ।
ਮੇਰਾ ਰਾਗ ਨਿਖਰਦਾ ਰਾਤਾਂ ਨੂੰ, ਮੇਰੀ ਖਿਰਨ ਚਲੇ ਨਿਤ ਸਾਜ਼ਾਂ ਤੇ
ਤੇਰੇ ਬਿਨ ਦਿਨ ਵੀ ਰਾਤ ਢੋਲਾ
ਪ੍ਰਭਾਤ ਉਤਰ ਰਹੀ ਅਰਸ਼ਾਂ ਤੋਂ
ਗੀਤ ਉਮਡ ਰਹੇ ਬ੍ਰਿਛਾਂ ਤੋਂ
ਹੁਣ ਉਹ ਵੀ ਕਿਰਨਾਂ ਔਣਗੀਆਂ--ਅੰਧੇਰਾ ਮੇਰਾ ਦੂਰ ਕਰਨ
ਸਹਿਰਾਵਾਂ ਵਿਚ ਪਾਣੀ ਆ ਸਕਦਾ, ਜੇ ਰਾਹ ਮਿਲ ਜਾਵੇ
ਦਰਿਆ ਦੇ ਕੰਢਿਆਂ ਦਾ, ਨਹਿਰਾਂ ਦੇ ਕਿਨਾਰੇ ਦਾ
ਅਰਸ਼ਾਂ ਦਾ ਰਾਹ ਖੁਲ੍ਹਾ ਹੈ, ਕਦਮ ਭੀ ਉਸ ਦੇ ਵੱਡੇ ਹਨ
ਅੰਗ ਮੇਰੇ ਚਿਰਾਂ ਤੋਂ ਫਰਕ ਰਹੇ, ਉਹ ਆਵੇਗਾ।
ਗਹਿਮਾਂ ਗਹਿਮ ਆਲ੍ਹਣੇ ਅੰਦਰ, ਚੁੰਝਾਂ ਦੇ ਵਿਚ ਪਕੜੇ ਗੀਤ
ਬਨ-ਰਾਹਾਂ ਪਗ-ਡੰਡੀਆਂ ਉਤੇ, ਝਾੜ ਝੂਲ ਰਹੇ ਬੜੇ ਚਿਰਾਕੇ
ਫੁਲ ਉਨ੍ਹਾਂ ਦੇ ਖਿੜਸਨਗੇ ਹੁਣ, ਬੋਟਾਂ ਦੀਆਂ ਚੁੰਝਾਂ ਹਾਰ
ਗੀਤ ਉਡਣ, ਰਾਹ ਭਰਨ ਫੁੱਲਾਂ ਨਾਲ।

੨੩