ਪੰਨਾ:ਗੀਤਾਂਜਲੀ.pdf/58

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

੨੦ਵੀਂ ਕੂੰਜ

ਝੀਲਾਂ ਦੇ ਵਿੱਚ ਫੁਲ ਖਿੜੇ
ਸੂਰਜ ਦੀ ਲਾਲੀ ਕਮਲਾਂ ਵਿੱਚ ਬੈਠੀ
ਮੇਰੀ ਟੋਕਰੀ ਚਰੋਕੀ ਖਾਲੀ ਮੈਨੂੰ ਲੋੜ ਫੁਲਾਂ ਦੀ
ਪਰ ਮੈਂ ਧਿਆਨ ਨ ਦਿਤਾ ਇਸ ਪਾਣੀ ਚੋਂ ਇਸ ਚਿਕੜ ਚੋਂ
ਕੋਈ ਕਾਮਲ ਉਗੇਗਾ ਤੇਲਾਂ ਲਟਕ ਕੇ
ਅਕਾਸ਼ ਚੁੜੇਰਾ ਸਾਰੀ ਦੁਨੀਆ ਉਤੇ
ਭਾਵੇਂ ਸੂਰਜ ਚੜਦੈ ਭਾਵੇਂ ਚੰਦ ਵੀ ਘੁੰਮਦੇ
ਭਾਵੇਂ ਤਾਰੇ ਚਮਕਣ ਭਾਵੇਂ ਚੇਹਰੇ ਲਿਸ਼ਕਣ
ਪਰ ਕੋਈ ਕੋਈ ਅਰਸ਼ਾਂ ਦਾ ਕੋਨਾ
ਬਦਲਾਂ ਨਾਲ ਘਿਰਿਆ ਅੰਧੇਰ ਅੰਧੇਰਾ
ਮੇਰੇ ਮਨ ਦੇ ਗਗਨਾਂ ਵਿਚ ਭੀ ਬਦਲ ਘੁੰਮਦੇ।
ਸ਼ਾਮ ਸਵੇਰੇ ਸ਼ਮੀਰਾਂ ਚਲੀਆਂ ਲੰਮੇ ਪੰਧ ਮਾਰਨ ਨੂੰ
ਈਸ ਬਾਗਾਂ ਵਿੱਚ ਫੁਲ ਖਿੜੇ ਮੇਰਾ ਮਨ ਮਹਿਕ ਉਠਿਆ
ਨਿੱਕੀਆਂ ਨਿੱਕੀਆਂ ਜੰਘਾਂ ਨਾਲ
ਥਲ ਡੂੰਗਰ ਸਭ ਗਾਹੇ
ਜਿਥੋਂ ਤੁਰਿਆ ਓਥੋਂ ਲਭਿਆ
ਭੁਲ ਭੁਲੱਈਆਂ ਵਾਲਾ
ਲੁਕਣ ਮੀਟੀਆਂ ਵਾਲਾ

੨੪