ਪੰਨਾ:ਗੀਤਾਂਜਲੀ.pdf/59

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

੨੧ਵੀਂ ਕੂੰਜ

ਮੈਂ ਮੰਨਦਾ ਸਾਗਰ ਵੱਡਾ ਹੈ
ਸਾਗਰ ਵਿੱਚ ਲਹਿਰ ਤੂਫਾਨੀ ਹੈ
ਮੇਰੀ ਨਿੱਕੀ ਜੇਹੀ ਕਿਸ਼ਤੀ ਹੈ-ਬਦਲ ਦੀ ਟੁਕੜੀ ਵਾਂਗ
ਨਿੱਕੇ ਨਿੱਕੇ ਚੱਪੇ ਹਨ ਬਾਲਾਂ ਦੇ ਪੈਰਾਂ ਵਾਂਗ
ਬਾਲਾਂ ਨੇ ਕਦ ਪੰਧ ਤੁਰੇ ਹਨ, ਬਾਲਾਂ ਨੂੰ ਅੰਦੇਸ਼ਾ ਕੀ?
ਕੰਢੇ ਤੇ ਮੈਂ ਬੈਠ ਨਹੀਂ ਸਕਦਾ
ਲਹਿਰਾਂ ਉਠਣ ਮਨ ਵਿੱਚ, ਮੈਂ ਕਿਸ਼ਤੀ ਸੁਟੀ ਸਾਗਰ ਵਿੱਚ
ਬੀਤ ਚੁਕੀ ਬਸੰਤ ਪਿਆਰੀ
ਚਲੇ ਗਏ ਉਹ ਕਾਹਲੀ ਕਾਹਲੀ
ਹਾਰ ਫੁਲਾਂ ਦੇ ਹਥ ਫੜੇ ਰਹੇ
ਮੁਰਝਾਏ ਤੇ ਜੋਬਨ ਮੁੱਕਾ
ਲੰਮੀ ਇਸ ਸੜਕ ਉਤੇ
ਬ੍ਰਿਛਾਂ ਦੀ ਸ਼ਾਂ ਸ਼ਾਂ, ਪਤ ਝੜੇ ਪੁਰਾਣੇ, ਚਲਣ ਜਿਉਂ ਪੈਰ ਸਮੇਂ ਦੇ
ਨਜ਼ਰਾਂ ਤੂੰ ਗੱਡੀਆਂ ਅਕਾਸ਼ਾਂ ਉਤੇ
ਤਕਦਾ ਕਿਉਂ ਨਹੀਂ ਹਵਾ ਦੀ ਮਸਤੀ
ਉਸ ਦੂਰ ਦੇ ਗਾਣੇ ਨੂੰ ਜੋ ਦੂਜੇ ਕੰਢੇ ਤੋਂ
ਨਦੀਆਂ ਦੇ ਵਾਂਗੂ ਸਾਗਰ ਹਵਾ ਵਿੱਚ, ਡਿੱਗਦਾ ਤੇ ਗੁੰਮ ਹੋ ਜਾਂਦੈ।

੨੫