ਪੰਨਾ:ਗੀਤਾਂਜਲੀ.pdf/6

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਾਣ ਪਛਾਣ

ਸੀ ਜੋ ਦਿਮਾਗ ਨੂੰ ਨਹੀਂ ਸਗੋਂ ਦਿਲ ਨੂੰ ਅਪੀਲ ਕਰਦੀ ਸੀ, ਜਿਸਦੇ ਸਾਹਮਣੇ ਮਨ ਨੂੰ ਤਰਕ-ਕੁ-ਤਰਕ ਤੇ ਨਹੀਂ ਸੀ ਫੁਰਦੀ, ਹਾਂ, ਆਪਣਾ ਨੰਗੇਜ ਨਜ਼ਰ ਆ ਜਾਂਦਾ ਸੀ। ਉਨ੍ਹਾਂ ਨੂੰ ਆਪਣੀ ਪੂੰਜੀ ਦਾ ਪਤਾ ਸੀ ਜੋ ਉਸਦੀ ਈ ਹੈਂਕੜ ਸੀ। ਗੀਤਾਂਜਲੀ ਤੋਂ ਉਨ੍ਹਾਂ ਨੂੰ ਆਪਣੀ ਥੁੜ ਦਾ ਪਤਾ ਲਗਾ, ਹੁਣ ਉਹ ਨਿਮੋਝੂਣੇ ਤੇ ਮੁਰਝਾਏ ਹੋਏ ਸਨ। ਉਨਵੀਂ ਸਦੀ ਨੇ ਯੂਰਪ ਨੂੰ ਯਕੀਨ ਕਰਵਾ ਦਿਤਾ ਸੀ ਕਿ ਇਸ ਦੀ ਮੁਕਤੀ ਦਾ ਸਾਧਨ ਸਾਇੰਸ ਹੈ ਪਰ ਗੀਤਾਂਜਲੀ ਨੇ ਮਦਹੋਸ਼ ਯੂਰਪ ਨੂੰ ਹਲੂਣਾ ਤੇ ਸੁਨੇਹਾ ਦਿਤਾ ਕਿ ਦੁਨੀਆਂ ਦੀ ਮੁਕਤੀ ਦਾ ਸਾਧਨ ਸਾਇੰਸ ਤੇ ਨਾਸਤਕਤਾ ਨਹੀਂ ਹੈ। ਇਸ ਦੇ ਰੋਗਾਂ ਦਾ ਦਾਰੂ ਈਸਾ ਜੀ ਦਾ ਨਸਖਾ ਹੈ; ਟੈਗੋਰ ਦਾ ਦੇਸ਼ ਹੈ। ਇਸਦਾ ਇਲਾਜ ਪ੍ਰੇਮ ਹੈ, ਨਿਸਚਾ ਅਤੇ ਸ਼ਰਧਾ ਹੈ।

ਸੋਚ ਜੀ ਨੇ ਗੀਤਾਂਜਲੀ ਦਾ ਅਨੁਵਾਦ ਕਰਕੇ ਪੰਜਾਬੀ ਪੜ੍ਹਨ ਵਾਲਿਆਂ ਤੇ ਸਚ ਮੁੱਚ ਉਪਕਾਰ ਕੀਤਾ ਹੈ, ਮੇਰੇ ਖਿਆਲ ਵਿਚ ਘਟੀਆ ਪੁਸਤਕਾਂ ਲਿਖਣ ਨਾਲੋਂ ਸੰਸਾਰ ਪ੍ਰਸਿਧ ਪੁਸਤਕਾਂ ਦਾ ਸੁਹਣਾ ਤਰਜਮਾਂ ਕਰ ਦੇਣਾ ਸਾਹਿੱਤ ਵਾਸਤੇ ਵਧੇਰੇ ਲਾਭਦਾਇਕ ਹੈ। ਹਰ ਕੋਈ ਗੀਤਾਂਜਲੀ ਨਹੀਂ ਲਿਖ ਸਕਦਾ ਅਤੇ ਨ ਈ ਹਰ ਕੋਈ ਇਸਦਾ ਤਰਜਮਾਂ ਕਰ ਸਕਦਾ ਹੈ। ਟੈਗੋਰ ਤਰਜਮਾਂ ਕਰਨ ਵਾਲਿਆਂ ਤੋਂ ਬਹੁਤ ਵੱਡਾ ਹੈ ਪਰ ਤਰਜਮਾਂ ਕਰਨ ਵਾਲੇ ਬਹੁਤ ਸਾਰੇ ਨੁਕਤਾ ਚੀਨਾਂ ਨਾਲੋਂ ਵੱਡੇ ਹਨ।

ਇਹ ਠੀਕ ਹੈ ਕਿ ਨਕਲ ਨੂੰ ਅਸਲ ਦੀ ਤੁਲਤਾ ਨਹੀਂ ਦਿਤੀ ਜਾ ਸਕਦੀ ਪਰ ਨਕਲ ਨਕਲ ਵਿਚ ਭੀ ਫਰਕ ਹੈ, ਰੁਬਾਯਾਤਿ ਉਮਰ ਖਿਆਮ ਅਸਲ ਹੈ ਫਿਟਜ਼ ਜਰਾਲਡ ਦਾ ਅੰਗ੍ਰੇਜ਼ੀ ਉਲਥਾ ਉਸ ਦੀ ਨਕਲ ਹੈ ਪਰ ਇਸ ਨਕਲ ਦੀ ਮਦਦ ਨਾਲ ਅਸਲ ਵੀ ਚਮਕ ਉਠਿਆ ਹੈ। ਮੈਂ ਸੋਚ ਜੀ ਵਾਸਤੇ ਫਿਟਜ਼ ਜਰਾਲਡ ਦਾ ਦਾਵਾ ਨਹੀਂ ਕਰ ਸਕਦਾ। ਟੈਗੋਰ ਖਿਆਮ ਤੋਂ ਬਹੁਤ ਉਚਾ ਹੈ, ਟੈਗੋਰ ਦੀ ਗੀਤਾਂਜਲੀ ਦੇ ਤਰਜਮੇਂ ਗੀਤਾਂਜਲੀ ਨਾਲੋਂ ਉਚੇ ਨਹੀਂ ਹੋ ਸਕਦੇ। ਹਾਂ, ਇਤਨਾ ਦਾਵਾ

੩.

੩.