ਪੰਨਾ:ਗੀਤਾਂਜਲੀ.pdf/63

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

੨੫ਵੀਂ ਕੂੰਜ

ਚਲ ਚਲ ਕੇ ਮੈਂ ਥਕ ਗਿਆ ਹਾਂ
ਉਡ ਉਡ ਕੇ ਮੈਂ ਹੰਭ ਗਿਆ ਹਾਂ
ਹੇ ਨੀਂਦਰ ਤੂੰ ਡੂੰਘੀ ਝੋਲੀ ਦੇ ਵਿਚ ਪਾ
ਝੋਲੀ ਤੇਰੀ ਵੱਡੀ
ਬੰਦੇ ਤੇ ਪੰਛੀ
ਤੱਤ ਤੇ ਬਿੱਛ ਸੱਭੇ
ਰੋਜ਼ ਸਵਾਵੇਂ ਥਾਪੜ ਕੇ
ਰਾਤ ਦੇ ਅੰਧੇਰੇ ਕਮਰੇ ਵਿਚ ਲੈ ਚਲ
ਦਿਨ ਭਰ ਦੀਆਂ ਤਸਵੀਰਾਂ ਧੋ, ਉਘਾੜ ਤੇ ਵੇਖ,
ਫਿਲਮਾਂ ਦੀਆਂ ਰੀਲਾਂ ਭਰ
ਕੁਦਰਤ ਨੂੰ ਵੇਖਣ ਤੇ ਸਾਂਭਣ ਲਈ
ਤਾਣ ਤਾਣ ਨੀਂਦਰ ਦੀ ਚਾਦਰ ਤਾਣ
ਹੇ ਪਿਆਰੀ ਨੀਂਦਰ।

2੯