ਪੰਨਾ:ਗੀਤਾਂਜਲੀ.pdf/65

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

ਬਿਨ ਤੇਲ ਤੋਂ ਸੜੀ ਬੱਤੀ ਵਾਲਾ
ਗਾਹੜੇ ਅੰਨ੍ਹੇਰੇ ਵਿਚ ਚੰਗਿਆੜੀ ਚਮਕੇ
ਜਗਦਾ ਤੇ ਪੂਰਾ ਜਗਦਾ, ਲੰਮੀਆਂ ਰਾਤਾਂ 'ਚ ਜਗਦਾ
ਇਸ ਤੋਂ ਮੌਤ ਚੰਗੇਰੀ, ਤੇ ਬੁਝਣਾ ਚੰਗਾ।
ਦੁੱਖਾਂ ਦੇ ਦੂਤ ਤੇਰਾ ਦਰ ਖਟਕਾਂਦੇ
ਮੁੜ ਮੁੜ ਕੇ ਜਗਾਂਦੇ ਤੇ ਸੁਨੇਹਾ ਦੇਂਦੇ
ਤੇਰਾ ਢੋਲਾ ਜਾਗੇ ਤੇ ਤੈਨੂੰ ਬੁਲਾਵੇ;
ਸੁਹਾਗ ਰਾਤ ਦੇ ਕਪੜਿਆਂ ਵਿਚ।
ਆਕਾਸ਼ ਘੇਰਿਆ ਬਦਲਾਂ ਨੇ
ਬਦਲਾਂ ਨੇ ਕਿਣਮਿਣ ਲਾਈ
ਮੈਨੂੰ ਕਿਨ ਘੇਰਿਆ ਕੁਝ ਪਤਾ ਨ ਲਗੇ
ਮੇਰੇ ਵਿਚ ਕੁਝ ਕੁਝ ਹੋਵੇ ਮੈਨੂੰ ਪਤਾ ਨ ਲਗੇ।
ਮੈਂ ਕੀ ਜਾਣਾਂ ਮਕਸਦ ਉਸਦਾ।
ਬਿਜਲੀ ਦੀ ਕਾਹਲੀ ਚਮਕਣ;
ਅੰਨੇਰ ਪਸਾਰੇ ਪਤਲੀ ਵਿਚ।
ਮੈਂ ਉਸ ਰਾਹ ਨੂੰ ਲੱਭਦਾ;
ਰਾਤਾਂ ਦੇ ਗਾਣੇ ਵਿਚ ਜਿਸ ਰਾਹ ਦੇ ਇਸ਼ਾਰੇ
ਕਿਧਰ ਗਈ ਮੇਰੀ ਮੱਧਮ ਜੋਤੀ,
ਦੂਰ ਦੀ ਜੋਤੀ, ਢੱਕੀ ਹੋਈ ਜੋਤੀ
ਬਿਜਲੀ ਕੜਕੇ, ਹਵਾ ਵੀ ਸਰਕੇ
ਰਾਤ ਹੈ ਪੱਥਰ ਕਾਲੇ ਵਾਂਗ
ਸਮਾਂ ਅਨ੍ਹੇਰੇ ਵਿਚ ਹੈ, ਕਦੇ ਛੇਤੀ ਤੁਰਦਾ, ਕਦੇ ਸਹਿਜੇ ਤੁਰਦਾ
ਦੀਪਕ ਜਗਾ ਲੈ ਪ੍ਰੇਮ ਦਾ,
ਜੀਵਨ ਵਿਚ ਚਾਨਣ ਆਵੇ।

੩੧