ਪੰਨਾ:ਗੀਤਾਂਜਲੀ.pdf/67

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

੨੯ਵੀਂ ਕੂੰਜ

ਮੈਂ ਕੈਦੀ ਚਰੋਕਾ
ਕੰਧਾਂ ਦੇ ਉਹਲੇ ਨਿੱਤ ਰੋਂਦਾ ਸੁਣੀਂਦਾ
ਧੰਦਿਆਂ ਦੀਆਂ ਚੱਕੀਆਂ ਪੀਂਹਦਾ
ਜੇਹਲ ਦੀਆਂ ਉਚੀਆਂ ਕੰਧਾਂ
ਮੈਂ ਆਪ ਬਣਾਈਆਂ ਜਗਰਾਤੇ ਕੱਟ ਕੱਟ
ਰੋਵਾਂ ਤੇ ਉਸਾਰਾਂ ਤੇ ਉਸਾਰੀ ਜਾਵਾਂ
ਕੰਧਾਂ ਦੇ ਲੰਮੇ ਪਰਛਾਵੇਂ
ਮੇਰੀ ਰੂਹ ਦੀ ਬੱਤੀ ਨੂੰ ਮੈਥੋਂ ਦੂਰ ਕਰੀ ਜਾਂਦੇ
ਦਿਨ ਰਾਤ ਮੈਂ ਰੋਵਾਂ ਤੇ ਗ਼ਮ ਨੂੰ ਖਾਵਾਂ
ਕੰਧਾਂ ਦੇ ਉਹਲੇ
ਮੈਂ ਮਾਣ ਕਰਾਂ ਇਹਨਾਂ ਕੰਧਾਂ ਤੇ
ਕੰਧਾਂ ਤੇ ਪੋਚਾ ਫੇਰਾਂ ਨੇ ਦੇਵਾਂ
ਕੋਈ ਮੋਰੀ ਨ ਰਹਿ ਜਹਿ;
ਬਾਹਰੋਂ ਹਵਾ ਔਣ ਲਈ,
ਚੜ੍ਹਦੇ ਸੂਰਜ ਦੀਆਂ ਕਿਰਨਾਂ ਲਈ।
ਰੂਹ ਦਾ ਦੀਪਕ
ਧੁੰਦਲਾਂਦਾ ਜਾਂਦੈ ਤੇ ਲੁਕਦਾ ਜਾਂਦੈ।

੩੩