ਪੰਨਾ:ਗੀਤਾਂਜਲੀ.pdf/68

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

੭ਵੀਂ ਕੂੰਜ

ਮੈਂ ਘਰੋਂ ਇਕੱਲਾ ਚੱਲਿਆ ਸਾਂ
ਲੁਕ ਲੁਕ ਕੇ ਛਿਪ ਛਿਪ ਕੇ ਕੋਈ ਵੇਖ ਨਾ ਸਕੇ
ਕਾਲੇ ਅੰਧੇਰੇ ਵਿੱਚ ਕੋਈ ਮੇਰੇ ਪਿਛੇ
ਪੈਰਾਂ ਦੀ ਆਹਟ ਆਂਵਦੀ।
ਮੇਰੇ ਚਲਣ ਨਾਲ ਚਲਦਾ
ਬੈਠਣ ਨਾਲ ਬਹਿੰਦਾ
ਬੋਲਾਂ ਵਿੱਚ ਬੋਲੇ।
ਮੈਂ ਕਈ ਕਝਾਨੀਆਂ ਦਿਤੀਆਂ
ਓਹ ਸਾਥ ਨ ਛਡੇ
ਅਨ੍ਹੇਰੀ ਵਾਂਗ ਮਿੱਟੀ ਉਡਾਂਦਾ ਮੇਰੇ ਪਿਛੇ ਆਵੇ
ਉਹ ਮੇਰੀ ਨਿਰਬਲ ਆਤਮ ਹੈ ਪ੍ਰਭੂ!
ਉਸ ਨੂੰ ਨਾਲ ਲੈ ਕੇ
ਤੇਰੇ ਦਰ ਤੇ ਕਿਵੇਂ ਆਵਾਂ, ਮੈਨੂੰ ਸ਼ਰਮ ਆਂਵਦੀ।

੩੪