ਪੰਨਾ:ਗੀਤਾਂਜਲੀ.pdf/69

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

੭ਵੀਂ ਕੂੰਜ

ਹੋ ਬੰਦੀ! ਹੇ ਕੈਦੀ! ਤੈਨੂੰ ਕਿਸ ਨੇ ਬਧੈ?
ਕੈਦੀ ਤੁਬਕ ਉਠਿਆ
ਬੇੜੀ ਖੜਕਾ ਕੇ ਝਟ ਬੋਲਣ ਲੱਗਾ
ਮੇਰੇ ਮਾਲਕ ਮੈਨੂੰ ਬੱਧਾ ਹੈ।
ਮੈਂ ਜ਼ੋਰ ਤੇ ਜ਼ੋਰ ਦੇ ਨਾਲ
ਦੁਨੀਆਂ ਦੀਆਂ ਦੌੜਾਂ ਵਿਚ ਅੱਗੇ ਲੰਘਣਾ ਚਾਹਵਾਂ
ਮੈਂ ਭਰੇ ਖ਼ਜ਼ਾਨੇ, ਮੈਂ ਜੇਬਾਂ ਭਰੀਆਂ
ਧਰਤੀ ਵਿਚ ਦੱਬੇ, ਤੇ ਗੁੱਠਾਂ ਭਰੀਆਂ
ਮੈਂ ਥੱਕ ਗਿਆ;
ਸ੍ਵਾਮੀ ਦੀ ਸੇਜਾਂ ਤੇ; ਅਦਬਾਂ ਨੂੰ ਭੁਲਾ ਕੇ ਸੁਤਾ।
ਹੁਣ ਜਾਗ ਪਿਆ ਹਾਂ, ਮੈਂ ਬਿਟ ਬਿਟ ਤੱਕਾਂ;
ਮੈਂ ਕੈਦੀ ਖ਼ਜ਼ਾਨੇ ਦਾ, ਮੈਂ ਪੰਛੀ ਪਿੰਜਰੇ ਦਾ
ਮੈਂ ਇਕ; ਅਨੇਕਾਂ ਬੰਧਨ ਨੇ।
ਕੈਦੀ ਇਹ ਤਾਂ ਦੱਸ ਬੇੜੀਆਂ ਕਿਨ੍ਹ ਘੜੀਆਂ?
ਮੈਂ ਸੱਭੇ ਘੰਡੀਆਂ ਮੇਹਨਤ ਨਾਲ ਘੜੀਆਂ
ਮੈਂ ਇਕ ਇਕ ਤਾਲਾ, ਹੈ ਆਪ ਬਣਾਇਆ, ਆਪੇ ਬੰਦ ਕੀਤਾ
ਦੀਵਾਰਾਂ ਦੀ ਇਕ ਇਕ ਇਟ, ਮੈਂ ਆਪ ਟਿਕਾਈ
ਪਿੰਜਰੇ ਦੀ ਇਕ ਇਕ ਸੀਖ਼, ਮੈਂ ਆਪ ਬਣਾਈ
ਇਹ ਤਪਦੀਆਂ ਭੱਠੀਆਂ, ਮੈਂ ਆਪ ਭੁਖਾਈਆਂ
ਇਹ ਵਡੇ ਹਥੌੜੇ, ਮੈਂ ਆਪੇ ਮਾਰੇ

੩੫