ਪੰਨਾ:ਗੀਤਾਂਜਲੀ.pdf/70

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

ਇਹ ਤੀਰ ਕਮਾਨਾਂ ਦੇ, ਮੈਂ ਆਪ ਚਲਾਏ
ਦਿਨ ਰਾਤ ਲਗਾ ਕੇ ਮੈਂ ਭੁਖਣ ਭਾਣੇ,
ਦੁਨੀਆਂ ਨੂੰ ਬੰਨ੍ਹਣ ਲਈ ਸਭ ਕੁਝ ਮੈਂ ਘੜਿਆ
ਸੂਰਜ ਜਦ ਛਿਪਣ ਲਗਾ, ਮੇਰਾ ਕੰਮ ਖ਼ਤਮ ਹੋ ਗਿਆ
  ਹਾਇ ਇਹ ਕੀ ਹੋਇਆ?
ਮੇਰੇ ਜ਼ੰਜੀਰਾਂ ਨੇ, ਪਿੰਜਰੇ ਤੇ ਦੀਵਾਰਾਂ ਨੇ
ਮੈਨੂੰ ਹੀ ਬੰਦ ਕਰ ਦਿਤਾ।

੩੬