ਪੰਨਾ:ਗੀਤਾਂਜਲੀ.pdf/71

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਗੀਤਾਂਜਲੀ

੩੨ਵੀਂ ਕੂੰਜ

ਦੁਨੀਆਂ ਦਾ ਪ੍ਰੇਮ ਪ੍ਰਭੂ, ਮੈਨੂੰ ਬੰਧਨ ਪਾਉਂਦਾ
ਅਜ਼ਾਦੀ ਖੋਂਹਦਾ ਦਿਨ ਰਾਤ ਸਾੜਦਾ
ਪਰ ਤੇਰਾ ਪਿਆਰ ਚੰਨਾ, ਮੇਰੇ ਬੰਧਨ ਤੋੜੇ ਤੇ ਚਾਨਣ ਦੇਵੇ
ਇਹ ਰੌਲਿਆਂ ਭਰੀ ਦੁਨੀਆਂ
ਢੁਕ ਝੁਕ ਕੇ ਲਾਗੇ ਬੈਠੇ
ਤੇ ਮੁੜ ਮੁੜ ਕੇ ਆਖੇ ਮੈਨੂੰ ਭੁਲ ਨਾ ਜਾਵੀਂ
ਨਿੱਕੇ ਨਿੱਕੇ ਤਿਲਾਂ ਜਿਡੇ ਦਿਨਾਂ ਦੀਆਂ
ਮੈਂ ਮੁੱਠਾਂ ਭਰੀਆਂ ਸਭ ਡੁਲ ਡੁਲ ਪਈਆਂ
ਹੁਣ ਰਾਤਾਂ ਪਈਆਂ ਪ੍ਰਭੂ ਨ ਦਿਸੇ ਮੇਰਾ।
ਆਪਣੀਆਂ ਅਰਦਾਸਾਂ ਵਿੱਚ
ਮੈਂ ਯਾਦ ਕਦੀ ਨਹੀਂ ਕੀਤਾ
ਦਿਲ ਦੇ ਸ਼ੀਸ਼ੇ ਵਿਚ ਮੈਂ ਕਦੀ ਨ ਡਿਠਾ
ਤੂੰ ਦੂਜੇ ਕੰਢੇ ਤੇ ਖੜੋਤਾ
ਮੇਰੇ ਵਲ ਬਾਹਵਾਂ ਫੈਲਾ ਕੇ ਤੂੰ ਅਜੇ ਭੀ ਖੜਾ ਏਂ
ਤੇਰੇ ਵਲ ਮੇਰੀ ਕੰਡ ਰਹੀ
ਉਸ ਨੇ 16 ਸੂਰਜ ਚੜ੍ਹਿਆ ਤੇ ਛਿਪ ਗਿਆ।

੩੭