ਪੰਨਾ:ਗੀਤਾਂਜਲੀ.pdf/73

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

੩੪ਵੀਂ ਕੂੰਜ

ਮੇਰੇ ਵਿਚ ਥੋੜੀ ਜੇਹੀ ਮਮਤਾ ਰਹਿਣ ਦੇ,
ਜਿਸ ਨਾਲ ਮੈਂ ਕੇਵਲ ਇਨਾਂ ਕਹਿ ਸਕਾਂ
ਸਭ ਕੁਝ ਮੇਰਾ ਤੂੰ ਹੈਂ।
ਥੋੜੀ ਜਹੀ ਕਾਮਨਾਂ ਰਹਿਣ ਦੇ,
ਹਰ ਦਿਸ਼ਾ ਵਿਚ ਅਨੁਭਵ ਕਰ ਸਕਾਂ
ਸਭ ਵਸਤਾਂ 'ਚੋਂ ਮੈਂ ਵੇਖ ਸਕਾਂ
ਹਰ ਘੜੀ ਤੇ ਥਾਂ ਭੇਟਾਂ ਦੇ ਸਕਾਂ
ਥੋੜਾ ਹੰਕਾਰ ਤਾਂ ਰਹਿਣ ਦੇ,
ਤੈਨੂੰ ਛਪਾ ਨ ਸਕਾਂ ਅੰਧੇਰਲੇ ਪਰਦਿਆਂ ਵਿਚ
ਥੋੜਾ ਜ਼ੰਜੀਰ ਤਾਂ ਰਹਿਣ ਦੇ,
ਹੁਕਮਾਂ ਵਿਚ ਬੁੱਧਾ ਰਹਾਂ।
ਤੇਰੇ ਉਦੇਸ਼ਾਂ ਵਿਚ ਮੈਂ ਭੀ ਹੱਥ ਵਟਾਵਾਂ,
ਬੇਸ਼ਕ ਜ਼ੰਜੀਰਾਂ ਗਲ ਪਾ ਦੇ ਅਪਣੇ ਪ੍ਰੇਮ ਦੀਆਂ।

੩੯