ਪੰਨਾ:ਗੀਤਾਂਜਲੀ.pdf/8

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਫੇਰੀ ਵਾਲਾ

੧੮੬੧

੭ ਅਗਸਤ ੧੯੪੧

ਵਿਚਾਰੀਆਂ ਸਦੀਆਂ ਗੋਡਿਆਂ ਵਿਚ ਸਿਰ ਪਾ ਕੇ ਸਦਾ ਬੈਠੀਆਂ ਰਹਿੰਦੀਆਂ ਹਨ, ਵਿਧਵਾ ਵਾਂਗ। ਕਦੇ ਕਦਾਈਂ ਕੋਈ ਰਾਗ ਭਰੀ ਆਹਟ ਉਨ੍ਹਾਂ ਨੂੰ ਸੁਣਾਈ ਦੇਂਦੀ ਹੈ। ਭਾਰਤ ਨੂੰ ਇਕ ਕਾਲੀ ਦਾਸ ਮਿਲਿਆ, ਸੰਸਕ੍ਰਿਤ ਦਾ ਸਾਹਿਤ ਅਮੀਰ ਬਣ ਗਿਆ। ਸਾਹਿਤ ਮੰਦਰ ਉਸਰਦੇ ਰਹਿੰਦੇ ਹਨ, ਕਦੇ ਕੋਈ ਆਉਂਦਾ ਹੈ; ਗੁੰਬਦ ਬਨਾਉਣ; ਕਲਸ ਚਮਕਾਉਣ। ਕਾਲੀ ਦਾਸ ਦੇ ਕੇਸਰ ਦੇ ਉਲੀਕੇ ਖੇਤਾਂ ਨਾਲੋਂ ਕਸ਼ਮੀਰ ਦੇ ਖੇਤ ਸੁਹਣੇ ਨਹੀਂ। ਨਦੀ ਸਬੰਧੀ ਲਿਖੇ ਛੰਦਾਂ ਤੇ ਭਾਵਾਂ ਨਾਲੋਂ ਕੋਈ ਨਦੀ ਸੁੰਦ੍ਰੀ ਤੇ ਵੇਗਵਾਨ ਨਹੀਂ। ਮੇਘਦੂਤ ਵਿਚ ਵਰਨਨ ਕੀਤੇ ਪਾਣੀ ਘਾਟ ਨਾਲੋਂ ਭਾਰਤ ਵਿਚ ਕੋਈ ਸੁਹਣਾ ਪਾਣੀ ਘਾਟ ਨਹੀਂ। ਕਹਿੰਦੇ ਹਨ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ ਤੇ ਭਾਰਤ ਦਾ ਫਿਲਸਫ਼ਾ ਤਾਂ ਪੁਨਰ ਜਨਮ ਨੂੰ ਵੀ ਮੰਨਦਾ ਹੈ, ਕੀ ਜਾਣੀਏ ਕੋਈ ਪੰਜਵੀਂ ਛੇਵੀਂ ਸਦੀ ਨੂੰ ਭਾਰਤ ਦੇ ਕੰਢੇ ਘੁੰਮਣ ਵਾਲੀ ਸ਼ਖਸ਼ੀਅਤ ਕਿਧਰੋਂ ਦੀ ਕਿਧਰੋਂ ਘੁੰਮ ਕੇ ਫਿਰ ਇਥੇ ਆਣ ਨਿਕਲੀ ਹੋਵੇ।

ਕਿਸੇ ਯਾਦੋਂ ਭੁਲੇ ਦੀ ਡੇੜ੍ਹ ਕੁ ਪਾਲ ਹੈ; 'ਦੁਨੀਆਂ ਇਕ ਰੱਬੀ ਕਵਿਤਾ ਹੈ, ਦੇਸ ਉਸਦੇ ਪੈਰੇ ਹਨ, ਕੌਮਾਂ ਭਾਵ ਭਰੀਆਂ ਤੁਕਾਂ ਤੇ ਮਨੁਖ ਦੁਕਵੇਂ ਸ਼ਬਦ ਪਰ ਕੁਝ ਤੁਕਾਂ ਵੱਡੀਆਂ ਵੱਡੀਆਂ ਕਵਿਤਾਵਾਂ ਨੂੰ ਜਗਾਂਦੀਆਂ ਹਨ ਤੇ ਕੁਝ ਸ਼ਬਦ ਚੰਗੀਆਂ ਚੰਗੀਆਂ ਕਵਿਤਾ ਨੂੰ ਜ਼ਿੰਦਗੀ ਦੇਂਦੇ

੫.