ਪੰਨਾ:ਗੀਤਾਂਜਲੀ.pdf/80

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

੭ਵੀਂ ਕੂੰਜ

ਫੁਲੈਰੀ ਬਾਗ ਮੇਰਾ
ਸੁਕਾ ਤੇ ਢੀਂਗਰ ਹੋਇਆ
ਆ ਜਾ ਬਰਸਾਤਾਂ ਵਾਲਿਆ
ਰਹਿਮਤ ਦਾ ਮੀਂਹ ਵਰਸਾ
ਜੀਵਨ ਦੀਆਂ ਲਚਕਾਂ ਸਭੇ
ਕੁਝ ਸੜੀਆਂ ਕੁਝ ਪੱਥਰ ਹੋਈਆਂ
ਓ ਰਾਗਾਂ ਵਾਲਿਆ
ਹੱਥਾਂ ਵਿਚ ਵੀਣਾ ਲੈ ਕੇ
ਪਥਰਾਂ ਨੂੰ ਮੋਮ ਬਣਾ ਦੇ
ਅਗਾਂ ਦੇ ਮੇਘ ਵਰ੍ਹਾ ਦੇ

ਦੁਨੀਆਂ ਦੇ ਝੰਬੇਲੇ
ਹਕਾਂ ਦੇ ਰੌਲੇ ਸੂਟ

ਕੁਟੀਆ 'ਚ ਮੈਂ ਪਲ ਭਰ ਬੈਠਾ
ਪ੍ਰਭਾਤਾਂ ਦੇ ਸ੍ਵਾਮੀ ਪ੍ਰਭੂ
ਪਲ ਭਰ ਤੇ ਤੂੰ ਵੀ ਬਹਿ ਜਾ
ਤਾਹਨਿਆਂ ਦੀਆਂ ਚੋਟਾਂ ਖਾ ਕੇ

ਬੰਦ ਬਹੇ ਕੀਤੇ ਧੰਧਿਆਂ ਦੇ

ਜੀਵਨ ਕਹਾਣੀ ਸੁਣ ਜਾ
ਹੰਗਾਰਾ ਦੇਣ ਲਈ ਆ ਜਾ

ਉਮਰਾ ਦੇ ਕਮਰੇ ਵਿਚ
ਸੂਰਮੇ ਦੀਆਂ ਕੰਧਾਂ

੪੬