ਪੰਨਾ:ਗੀਤਾਂਜਲੀ.pdf/84

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

ਉਤਰਦਾ ਏਂ, ਲੜਕੀ ਨੂੰ ਆਪਣੇ ਇਕ ਪਾਸੇ ਬੈਠਾਉਂਦਾ ਏਂ ਜੋ ਸ਼ਰਮ ਤੇ ਮਾਣ ਕਰਕੇ ਲੂਅ ਦੇ ਚੱਲਣ ਵੇਲੇ, ਵੇਲ ਦੇ ਪੱਤਿਆਂ ਵਾਂਗ ਕੰਬਦੀ ਹੈ।

ਸਮਾਂ ਲੰਘਦਾ ਜਾ ਰਿਹਾ ਹੈ, ਤੇਰੇ ਰਥ ਦੇ ਪਹੀਆਂ ਦੀ ਕੋਈ ਅਵਾਜ਼ ਹੁਣ ਤੱਕ ਨਹੀਂ ਸੁਣਾਈ ਦੇਂਦੀ, ਬਹੁਤ ਸਾਰੇ ਜਲੂਸ ਬੜੀ ਧੂੰਮ ਧਾਮ ਨਾਲ ਤੇ ਚੜਤ ਫੜਤ ਨਾਲ ਨਿਕਲਦੇ ਹਨ, ਕੀ ਕੇਵਲ ਤੂੰ ਈ ਸਭ ਦੇ ਪਿਛੇ ਛਾਂ ਹੇਠਾਂ ਚੁਪ ਚਾਪ ਖੜੋਤਾ ਰਹੇਂਗਾ? ਕੀ ਕੇਵਲ ਮੈਂ ਹੀ ਉਡੀਕਦੀ ਰਹਾਂਗੀ, ਅਫੁੱਲ ਕਾਮਨਾਵਾਂ ਦੇ ਵੱਸ ਹੋ ਕੇ ਰੋ ਰੋ ਕੇ ਆਪਣੇ ਹਿਰਦੇ ਨੂੰ ਘੁਣ-ਖਾਧਾ ਕਰਾਂਗੀ?

੫੦