ਪੰਨਾ:ਗੀਤਾਂਜਲੀ.pdf/87

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

੪੩ਵੀਂ ਕੂੰਜ

ਉਹ ਭੀ ਦਿਨ ਸਨ
ਮੈਂ ਤੇਰਾ ਬਣਨ ਲਈ ਤਿਆਰ ਨਹੀਂ ਸਾਂ
ਸਧਾਰਣ ਮਨੁੱਖਾਂ ਵਾਂਗ ਪਰ ਤਿਖੇ ਕਦਮੀਂ
ਮੇਰੇ ਦਿਲ ਵਿਚ ਆਇਉਂ
ਜੀਵਨ ਦੀਆਂ ਤੁਛ ਘੜੀਆਂ ਨੂੰ
ਬਿਜਲੀ ਦੀ ਚਮਕ ਵਾਂਗ
ਸਦਾ ਤੋਂ ਅੰਧੇਰੇ ਵਿਚ ਗੁੰਮ ਹੋਣ ਦੀ ਆਦਤ
ਜਿਨ੍ਹਾਂ ਨੂੰ
ਦਿੱਵ ਬਣਾ ਦਿੱਤੀਆਂ ਭਾਵੇਂ ਟਟਹਿਣਿਆਂ ਵਾਂਗ
ਕਦੀ ਕਦੀ ਮੇਰੀ ਨਜ਼ਰ ਪਏ
ਉਹ ਰੰਗੀਲਿਆ ਲਿਖਾਰੀਆ
ਤੇਰੇ ਲੇਖਾਂ ਤੇ ਕਵਿਤਾਵਾਂ ਤੇ ਨਾਟਕਾਂ ਤੇ
ਤੇਰੀ ਅਮਰ ਕਹਾਣੀ ਕੁਦਰਤ ਤੇ
ਤੁਛ ਭੁਲੇ ਹੋਏ ਦਿਨਾਂ ਦੇ
ਹਰਖ ਸੋਗ ਦੀਆਂ ਘਟਨਾਵਾਂ ਦੀ ਯਾਦ ਨਾਲ
ਖਿਲਲਰੇ ਤੇ ਭੁਲੇ ਪਏ-ਟੁੱਟੇ ਹਾਰ,
ਬਚਪਨ ਦੀਆਂ ਖੇਡਾਂ
ਮੈਂ ਹੁਣ ਤੱਕ ਨਹੀਂ ਛਡੀਆਂ
ਸ਼ਾਂਤੀ ਦਾ ਚਿੱਟਾ ਝੰਡਾ
ਮੇਰੇ ਸਿਰ ਤੋਂ ਲਹਿਰਾਵੇ
ਠੋਡੀ ਤੇ ਝੂਲੇ

੫੩