ਪੰਨਾ:ਗੀਤਾਂਜਲੀ.pdf/88

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

ਭਰਵੱਟਿਆਂ ਤੇ ਲੀਰਾਂ ਇਸਦੀਆਂ
ਕੰਨਾਂ ਤੇ ਤੰਦ ਪਏ
ਤੂੰ ਮਥੇ ਤੇ ਵੱਟ ਨ ਪਾਇਆ-ਖੇਡਾਂ ਨੂੰ ਤੱਕ ਕੇ
ਤੇਰੇ ਪੈਰਾਂ ਦੀ ਆਹਟ
ਮੈਂ ਰੰਗ ਰਲੀਆਂ ਮਾਣਦੇ ਸੁਣੀ ਸੀ
ਅਜ ਉਹੋ ਮਧਮ ਅਵਾਜ਼

ਸਾਰੀ ਕੁਦਰਤ ਨਾਲ ਟਕਰਾ ਕੇ
ਗੂੰਜ ਰਹੀ ਹੈ,

ਪਹਾੜਾਂ ਤੇ ਖੂਹਾਂ ਦੀਆਂ ਅਵਾਜ਼ਾਂ ਵਾਂਗ।

੫੪