ਪੰਨਾ:ਗੀਤਾਂਜਲੀ.pdf/89

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

੪੪ਵੀਂ ਕੂੰਜ

ਇਸ ਲੰਮੀ ਸੜਕ ਦੇ ਇਕ ਪਾਸੇ
ਜਿਥੇ ਚਾਨਣ ਪਿਛੇ ਅੰਧੇਰਾ
ਗਰਮੀ ਦੇ ਪਿਛੇ ਬਾਰਸ਼ ਹੈ
ਵੇਂਹਦਿਆਂ ਅੱਖਾਂ ਪੱਕ ਗਈਆਂ
ਬਹਾਰਾਂ ਤੇ ਪਤ ਝੜਾਂ
ਆਈਆਂ ਤੇ ਲੰਘ ਗਈਆਂ;
ਖੂਹ ਦੀਆਂ ਟਿੰਡਾਂ ਵਾਂਗ
ਮੈਂ ਖੁਸ਼ੀ ਵਿਚ ਡੁਬਾ
ਨਜ਼ਰਾਂ ਲੰਮੀ ਸੜਕ ਤੇ
ਚੰਗੀਆਂ ਖਬਰਾਂ ਸੁਣਾਉਣ ਵਾਲੇ
ਦੇਵਤਿਆਂ ਦੇ ਇਕੱਠ
ਲੋਕਾਂ ਦੇ ਸੁਨੇਹੇ ਮੈਨੂੰ ਦੇ ਕੇ
ਵਧਾਈਆਂ ਦੇਵਣ
ਮੇਰੇ ਅੰਦਰ ਬਾਹਰ ਅਨੰਦ
ਹਵਾ ਭੀ ਸੁਹਣੀ ਲਗੇ
ਸੂਰਜ ਦੀਆਂ ਕਿਰਨਾਂ ਤੋਂ ਪਹਿਲੇ
ਮੈਂ ਦਰਵਾਜੇ ਵਿਚ ਬੈਠਾ ਤੱਕਾਂ
ਛੇਕੜਲੀ ਕਿਰਨ ਪਿਛੋਂ
ਮੈਂ ਪਛਵਾੜੇ ਬੈਠਾ ਰਿਹਾ
ਪਰਛਾਵੇਂ ਵਧਦੇ ਗਏ-ਅੰਧੇਰਾ ਬਣਨ ਲਈ
ਮਿਲਾਪ ਦੀਆਂ ਘੜੀਆਂ ਨੂੰ

੪੪