ਪੰਨਾ:ਗੀਤਾਂਜਲੀ.pdf/9

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਫੇਰੀ ਵਾਲਾ

ਹਨ। ਠੀਕ ਇਸੇ ਤਰ੍ਹਾਂ ਕੁਝ ਮਨੁਖ ਮੁਢ ਹਨ; ਦੁਨੀਆਂ ਦੇ, ਦੇਸ਼ਾਂ ਦੇ, ਕੌਮਾਂ ਦੇ।

ਮਹਾਤਮਾਂ ਦੇਵਿੰਦਰ ਨਾਥ ਠਾਕਰ ਦੇ ਘਰ ਰਾਬਿੰਦਰ ਨਾਥ ਸਤਵੇਂ ਥਾਂ ੧੮੬੧ ਨੂੰ ਪੈਦਾ ਹੋਇਆ। ਬੰਗਾਲੀ ਏਸ ਘਰਾਣੇ ਨੂੰ ਦੇਵ ਘਰਾਣਾ ਮੰਨਦੇ ਹਨ, ਉਨ੍ਹਾਂ ਕੋਲ ਕਾਰਣ ਹਨ; ਦੇਵਤੇ ਸਿਧ ਕਰਨ ਲਈ। ਰਾਬਿੰਦ੍ਰ ਨਾਥ ਦੇ ਬਾਬਾ ਜੀ ਦਾ ਨਾਮ ਦੁਵਾਰਕਾ ਨਾਥ ਸੀ, ਇਹ ਇਕ ਵਡੇ ਜ਼ਿਮੀਂਦਾਰ ਸਨ, ਇਨ੍ਹਾਂ ਨੇ ਕਰੋੜਾਂ ਰੁਪਏ ਕਮਾਏ, ਸਰਕਾਰ ਕੋਲੋਂ ਖ਼ਤਾਬ ਲਏ, ਬੰਗਾਲ ਵਿਚ ਅਨੇਕਾਂ ਸੁਧਾਰ ਕੀਤੇ, ਇਨ੍ਹਾਂ ਦੇ ਨਿੱਕੇ ਜਹੇ ਦਾਨ ਦੀ ਨਿਸ਼ਾਨੀ ਕਲਕੱਤੇ ਦਾ ਮੈਡੀਕਲ ਕਾਲਜ ਹੈ।

ਇਕ ਵਾਰ ਇਕ ਜੱਜ ਸਾਹਿਬ ਵਲਾਇਤ ਜਾ ਰਹੇ ਸਨ, ਸ਼ਾਹੂਕਾਰ ਨੇ ਨੋਟਸ ਦਿਤਾ ਕਿ ਮੇਰਾ ਇਕ ਲੱਖ ਰੁਪਇਆ ਤੇਰੀ ਵਲ ਕਰਜ਼ਾ ਹੈ, ਜੇ ਜਹਾਜ਼ ਦੇ ਚੜ੍ਹਨ ਤੋਂ ਪਹਿਲਾਂ ਮੈਨੂੰ ਰਕਮ ਨ ਮਿਲੀ ਤਾਂ ਮੈਂ ਸਭੋ ਕੁਝ ਕੁਰਕ ਕਰਵਾਕੇ ਵਸੂਲੀ ਕਰ ਲਵਾਂਗਾ। ਜੱਜ ਨੱਠਾ ਮੱਠਾ ਮਹਾਤਮਾਂ ਦੁਵਾਰਕਾ ਨਾਥ ਕੋਲ ਆਇਆ ਤੇ ਆਪਣੀ ਹੋਣ ਵਾਲੀ ਬੇ-ਪੱਤੀ ਰੁਕ ਰੁਕ ਕੇ ਦੱਸੀ। ਮਹਾਤਮਾਂ ਦਵਾਰਕਾ ਨਾਥ ਉਸਨੂੰ ਉਥੇ ਬੈਠਣ ਨੂੰ ਕਹਿ ਕੇ ਚਲੇ ਗਏ ਤੇ ਆਖ ਗਏ, "ਮੈਂ ਹੁਣੇ ਆਉਂਦਾ ਹਾਂ।"

ਜੱਜ ਸਾਹਿਬ ਹੈਰਾਨ ਤੇ ਦੁਖੀ ਸਨ, ਉਸ ਦੇ ਸਾਹਮਣੇ ਉਸਦੀ ਕੋਠੀ ਵਿਚ ਭੀੜ ਸੀ। ਸਾਮਾਨ ਮਜ਼ਦੂਰ ਬਾਹਰ ਕੱਢ ਰਹੇ ਸਨ। ਇਕ ਆਦਮੀ ਉਚੀ ਸਾਰੀ ਕਹਿ ਰਿਹਾ ਸੀ, "ਦੋ ਸੌ ਤੀਨ? ਏਕ, ਦੋ ਸੌ ਤੀਨ! ਦੋ, ਦੋ ਸੌ ਤੀਨ! ਤੀਨ,......"

ਦੁਵਾਰਕਾ ਨਾਥ ਲਗ ਭਗ ਦੋ ਘੰਟੇ ਪਿਛੋਂ ਘਰ ਆਇਆ ਤੇ ਜੱਜ ਸਾਹਿਬ ਅਗੇ ਉਸਦਾ ਲੱਖ ਰੁਪਏ ਦਾ ਕਾਗ਼ਜ਼ ਰੱਖ ਦਿਤਾ। ਜੱਜ ਹੈਰਾਨ ਸੀ ਤੇ ਮਹਾਤਮਾਂ ਦੁਵਾਰਕਾ ਨਾਥ ਕਹਿ ਰਹੇ ਸਨ, "ਮੈਂ ਜਦੋਂ ਸੋਚਦਾ ਹਾਂ ਕਿ ਭਾਰਤ ਵਿਚ ਕਿਤਨੇ ਮਨੁਖ ਹਨ, ਜਿਨ੍ਹਾਂ ਨੂੰ ਕਰਜ਼ੇ ਕਰਕੇ