ਪੰਨਾ:ਗੀਤਾਂਜਲੀ.pdf/98

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

ਮੈਂ ਆਪਣੇ ਆਪ ਰਮਣੀਕ ਤੇ ਸੰਘਣੀ ਬ੍ਰਿਛਾਂ ਦੀ ਛਾਂ ਹੇਠ ਮਸਤ ਹੋ ਕੇ ਸੁਤਾ ਰਿਹਾ।

ਸੂਰਜੀ ਕਿਰਨਾਂ ਦੀ ਸੁੰਦ੍ਰ ਚਿੱਤਕਾਰੀ ਵਿਚ ਸਜੀ ਹੋਈ ਹਰਿਆਵਲੀ ਛਾਂ ਦਾ ਪ੍ਰਭਾਵ ਸਹਿਜੇ ਸਹਿਜੇ ਮੇਰੇ ਦਿਲ ਤੇ ਡੂੰਘਾ ਅਸਰ ਪੌਣ ਲਗ ਪਿਆ। ਮੈਂ ਇਹ ਭੁਲ ਗਿਆ ਕਿ ਮੈਂ ਕਿਸ ਵਾਸਤੇ ਘਰੋਂ ਯਾਤਰਾ ਲਈ ਤੁਰਿਆ ਸੀ, ਮਨ ਮੋਹਣੇ ਨਜ਼ਾਰੇ ਤੇ ਠੰਢੀ ਛਾਂ ਅਰ ਮਿਠੇ ਗੀਤਾਂ ਨਾਲ ਮੈਂ ਬੇ-ਸੁਰਤ ਜੇਹਾ ਹੋ ਗਿਆ।

ਅੰਤ ਨੂੰ ਜਦੋਂ ਮੇਰੀ ਨੀਂਦਰ ਖੁਲ੍ਹੀ, ਮੈਂ ਅੱਖਾਂ ਪੁਟੀਆਂ ਤਾਂ ਮੈਂ ਵੇਖਿਆ ਤੂੰ ਮੇਰੇ ਕੋਲ ਖੜੋਤਾ ਏਂ ਆਪਣੀ ਹਲਕੀ ਹਲਕੀ ਮੁਸਕਾਨ ਨਾਲ ਮੇਰੀ ਨੀਂਦਰ ਦੀ ਧਾਰਾ ਵਗਾ ਰਿਹਾ ਏਂ। ਕਿਥੇ ਤੇਰੇ ਰਾਹ ਦੀ ਥਕਾ ਦੇਣ ਵਾਲੀ ਲੰਮਾਈ ਅਤੇ ਤੇਰੇ ਤੱਕ ਪਹੁੰਚਣ ਦੀ ਔਖਿਆਈ ਦਾ ਡਰ ਤੇ ਕਿਥੇ ਇਹ ਅਰਾਮ ਤੇ ਤੇਰਾ ਮੇਲ।

੬੪