ਪੰਨਾ:ਗੁਰਬਾਣੀ ਕੀਰਤਨ.pdf/4

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਾਡੇ ਇਸ ਯਤਨ ਨੂੰ ਸਲਾਹਿਆ ਤਾਂ ਇਸ ਸਿਲਸਲੇ ਦੀਆਂ ਹੋਰ ਲੜੀਆਂ ਵੀ ਸੰਗਤਾਂ ਦੀ ਭੇਟਾ ਕੀਤੀਆਂ ਜਾਂਣਗੀਆਂ। ਅਸਲ ਵਿਚ ਇਹ ਕੋਸ਼ਿਸ਼ ਇਸੀ ਲਈ ਕੀਤੀ ਗਈ ਹੈ ਕਿ ਸਾਡੇ ਨੋਜੁਆਨ ਲੜਕੇ ਲੜਕੀਆਂ ਜੋ ਹਰ ਵੇਲੇ ਫਿਲਮੀ ਗੀਤ ਹੀ ਗਾਉਂਦੇ ਰੈਹਿੰਦੇ ਹਨ। ਅਗੇ ਤੋਂ ਆਪਣੇ ਦਿਲਾਂ ਵਿਚ ਫਿਲਮੀ ਗੀਤਾਂ ਦੀ ਥਾਂ ਗੁਰਬਾਣੀ ਦੇ ਸ਼ਬਦਾਂ ਨੂੰ ਦੇਣ ਕੋਸ਼ਸ਼ ਇਹੋ ਕੀਤੀ ਗਈ ਹੈ ਕਿ ਪੁਸਤਕ ਵਧ ਤੋਂ ਵਧ ਸੁਖਲੀ ਤੇ ਸੁੰਦਰ ਬਣਾਈ ਜਾਵੇ ਤੇ ਸ਼ਬਦ ਜਿਉਂ ਦ ਤਿਉਂ ਹੀ ਰਖੇ ਜਾਣ, ਤਰਜਾਂ ਨਾਲ ਨਹੀਂ ਲਗਾਈਆਂ ਗਈਆਂ, ਕੇਹੜੀ ਤਰਜ਼ ਕਿਸ ਸ਼ਬਦ ਨਾਲ ਲਗ ਸਕਦੀ ਹੈ ਇਹ ਤਤਕਰੇ ਵਿਚ ਦਸੇਆ ਗਿਆ ਹੈ ਕੋਈ ਕਮੀ ਰੈਹ ਗਈ ਹੋਵੇ ਤਾਂ ਲਿਖਣਾ ਸਾਨੂੰ ਦਸਣ ਦੀ ਕਿਰਪਾਲਤਾ ਕਰਨੀ ਅਸੀਂ ਉਸ ਵਾਧੇ ਯਾ ਕੀਮਤੀ ਖਿਆਲ ਨੂੰ ਦੂਜੀ ਐਡੀਸ਼ਨ ਵਿਚ ਯੋਗ ਥਾਂ ਦਿਆਂਗੇ।

ਪ੍ਰਕਾਸ਼ਕ ਵਲੋਂ