ਪੰਨਾ:ਗੁਰਬਾਣੀ ਕੀਰਤਨ.pdf/92

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸ਼ਬਦ ਨੂੰ ੪੩


ਰੇ ਮਨ ਰਾਮ ਸਿਉ ਕਰ ਪ੍ਰੀਤ।
ਸਰਵਨ ਗੋਬਿੰਦ ਗੁਨ ਸੁਨੋ ਅਰ
ਗਾਉ ਰਸਨਾ ਗੀਤ | ਕਰ ਸਾਧ ਸੰਗਤ
ਸਿਮਰ ਮਾਧੋ ਹੋਹੁ ਪਤਤ ਪੁਨੀਤ | ਕਾਲ
ਬਿਆਲ ਜਿਉ ਪਰਿਉ ਡੋਲਹਿ ਮੁਖ
ਪਸਾਰਹਿ ਮੀਤ। ਆਜ ਕਾਲ ਫੁਨ ਤੋਹਿ


ਗ੍ਰਸ ਹੈ ਸਮਝ ਰਾਖੋ ਚੀਤ | ਕਹੈ
ਨਾਨਕ ਰਾਮ ਭਜ ਲੈ ਜਾਤ ਅਉਸਰ ਬੀਤ।


(੮੪)