ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੧੦੦)
੧੬.ਸੁਇਨੇ ਕਾ ਚਉਕਾ ਕੰਚਨ ਕੁਆਰ।
ਰੁਪੇ ਕੀਆ ਕਾਰਾ ਬਹੁਤੁ ਬਿਸਥਾਰੁ।
ਗੰਗਾ ਕਾ ਉਦਕ ਕਰੰਤੇ ਕੀ ਆਗਿ।
ਗਰੁੜਾ ਖਾਣਾ ਦੁਧ ਸਿਉ ਗਾਡਿ।
ਰੇ ਮਨ ਲੇਖੇ ਕਬਹੂ ਨ ਪਾਇ।
ਜਾਮਿ ਨ ਭੀਜੈ ਸਾਚੁ ਨਾਇ।
(ਬਸੰਤ ਮ: ੧)
੧੭.ਖਾਦਿਆਂ ਖਾਦਿਆਂ ਮੁਹੁ ਘੁਠਾ ਪੈਨੰਦਿਆ ਸਭੁ ਅੰਗੂ।
ਨਾਨਕ ਧ੍ਰਿਗੁ ਤਿਨਾ ਦਾ ਜੀਵਿਆ
ਜਿਨ ਸਚਿ ਨ ਲਗੋ ਰੰਗੁ॥
(ਗੂਜਰੀ ਕੀ ਵਾਰ ਮ: ੫)
੧੮.ਮਿਲੁ ਮੇਰੇ ਗੋਬਿੰਦ ਅਪਨਾ ਨਾਮੁ ਦੇਹੁ।
ਨਾਮ ਬਿਨਾ ਧ੍ਰਿਗੁ ਅਸਨੇਹੁ॥੧॥ਰਹਾਉ॥
ਨਾਮ ਬਿਨਾ ਜੋ ਪਹਿਰਹਿ ਖਾਇ।
ਜਿਉ ਕੂਕਰੁ ਜੂਠਨ ਮਹਿ ਪਾਇ॥੧॥
ਨਾਮ ਬਿਨਾ ਜੇਤਾ ਬਿਉਹਾਰੁ।
ਜਿਉ ਮਿਰਤਕ ਮਿਥਿਆ ਸੀਗਾਰੁ॥੨॥
ਨਾਮੁ ਬਿਸਾਰਿ ਕਰੇ ਰਸ ਭੋਗ।
ਸੁਖੁ ਸੁਪਨੈ ਨਹੀ ਤਨ ਮਹਿ ਰੋਗੁ॥੩॥
ਨਾਮ ਤਿਆਗਿ ਕਰੇ ਅਨਕਾਜ।
ਬਿਨਸਿ ਜਾਇ ਝੂਠੇ ਸਭਿ ਪਾਜ॥੪॥
ਨਾਮ ਸੰਗਿ ਮਨਿ ਪ੍ਰੀਤਿ ਨ ਲਾਵੈ।
ਕੋਟਿ ਕਰਮ ਕਰਤੋ ਨਰਕਿ ਜਾਵੈ।