ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੧੦੧)
ਹਰਿਕਾ ਨਾਮੁ ਜਿਨਿ ਮਨ ਨ ਅਰਾਧਾ।
ਚੋਰ ਕੀ ਨਿਆਈ ਜਮ ਪੁਰਿ ਬਾਧਾ॥੬॥
ਲਾਖ ਅਡੰਬਰ ਬਹੁਤੁ ਬਿਸਥਾਰਾ।
ਨਾਮ ਬਿਨਾ ਝੂਠੇ ਪਾਸਾਰਾ॥੭॥
ਹਰਿਕਾ ਨਾਮੁ ਸੋਈ ਜਨੁ ਲੇਇ।
ਕਰ ਕਿਰਪਾ ਨਾਨਕ ਜਿਸੁ ਦੇਇ॥੮॥
(ਗਉੜੀ ਮ: ੫)
ਹਰਿ ਕਾ ਨਾਮੁ ਜਿਨਿ ਮਨੁ ਨ ਅਰਾਧਾ॥
੧.ਜਿਨੀ ਨਾਮੁ ਵਿਸਾਰਿਆ ਬਹੁ ਕਰਮ ਕਮਾਵਹਿ ਹੋਗਿ
ਨਾਨਕ ਜਮ ਪੁਰਿ ਬਧੇ ਮਾਰੀਅਹਿ
ਜਿਉ ਸੁੰਨੀ ਉਪਰਿ ਚੋਰ।
(ਸਾਰੰਗ ਕੀ ਵਾਰ ਮ: ੫)
੨.ਕੋਟਿ ਬਿਘਨ ਤਿਸੁ ਲਾਗਤੇ ਜਿਸਨੋ ਵਿਸਰੈ ਨਾਉ।
ਨਾਨਕ ਅਨਦਿਨੁ ਬਿਲਪਤੇ ਜਿਉ ਸੁੰਞੈ ਘਰਿ ਕਾਉ।
(ਗੂਜਰੀ ਕੀ ਵਾਰ ਮ: ੫)
੩.ਫਰੀਦਾ ਤਿਨਾ ਮੁਖ ਡਰਾਵਣੇ
ਜਿਨੀ ਵਿਸਾਰਿਉਨਿ ਨਾਉ।
ਐਥੇ ਦੁਖ ਘਣੇਰਿਆ ਅਗੇ ਠਉਰ ਨ ਠਾਉ॥
(ਸਲੋਕ ਫਰੀਦ ਜੀ)
੪.ਕਉਤਕ ਕੋਡ ਤਮਾਸਿਆ ਚਿਤਿਨ ਆਵਸੁ ਨਾਉ।