ਸਮੱਗਰੀ 'ਤੇ ਜਾਓ

ਪੰਨਾ:ਗੁਰਮਤ ਪਰਮਾਣ.pdf/103

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੩)

ਮਹਿ ਨ ਜਾਹੀ ਜਿਨ ਬਿਸਰਤ ਰਾਮ।
ਨਾਮ ਬਿਹੂਨ ਜੀਵਨ ਕਉਨ ਕਾਮ॥੧॥ ਰਹਾਉ॥

(ਗਉੜੀ ਮ: ੫)


੧੦. ਅਤਿ ਸੁੰਦਰ ਕੁਲੀਨ ਚਤੁਰ ਮੁਖਿ ਙਿਆਨੀ ਧਨਵੰਤ
ਮ੍ਰਿਤਕ ਕਹੀਅਹਿ ਨਾਨਕਾ
ਜਿਹ ਪ੍ਰੀਤਿ ਨਹੀ ਭਗਵੰਤ।

(ਗਉੜੀ ਬਾਵਨ ਅਖਰੀ ਮ: ੫)


੧੧. ਦੁਧ ਬਿਨ ਧੇਨੁ ਪੰਖ ਬਿਨੁ ਪੰਖੀ
ਜਲ ਬਿਨੁ ਉਤਭੁਜ ਕਾਮਿ ਨਾਹੀ।
ਕਿਆ ਸੁਲਤਾਨੁ ਸਲਾਮ ਵਿਹੂਣਾ
ਅੰਧੀ ਕੋਠੀ ਤੇਰਾ ਨਾਮੁ ਨਾਹੀ।
ਕੀ ਵਿਸਰਹਿ ਦੁਖੁ ਬਹੁਤਾ ਲਾਗੈ
ਦੁਖੁ ਲਾਗੈ ਤੂੰ ਵਿਸਰੁ ਨਾਹੀ॥ ਰਹਾਉ॥

(ਆਸਾ ਮ: ੧)


੧੨.ਕਣ ਬਿਨਾ ਜੈਸੇ ਬੋਥਰਿ ਤੁਖਾ।
ਨਾਮ ਬਿਹੂਨ ਸੁੰਨੇ ਸੇ ਮੁਖਾ।
ਹਰਿ ਹਰਿ ਨਾਮੁ ਜਪਹੁ ਨਿਤ ਪ੍ਰਾਣੀ।
ਨਾਮ ਬਿਹੂਨ ਧ੍ਰਿਗੁ ਦੇਹ ਬਿਗਾਨੀ।

(ਗਉੜੀ ਮ: ੫)