ਸਮੱਗਰੀ 'ਤੇ ਜਾਓ

ਪੰਨਾ:ਗੁਰਮਤ ਪਰਮਾਣ.pdf/104

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੪)

੧੩.ਆਦਿ ਹੀ ਅਧਾਨ ਬਿਖੇ ਹੋਇ ਨਿਰਮਾਨ ਪ੍ਰਾਨੀ
ਮਾਸ ਦਸ ਗਨਤ ਹੀ ਗਨਤ ਬਿਹਾਤ ਹੈ।
ਜਨਮਤ ਸੁਤ ਸਬ ਕੁਟੰਬ ਅਨੰਦ ਮਈ
ਬਾਲ ਬੁਧਿ ਗਨਤ ਬਿਤੀਤ ਨਿਸ ਪ੍ਰਾਤ ਹੈ।
ਪਢਤ ਬਿਵਾਹੀਅਤਿ ਜੋਬਨ ਮੈ ਭੋਗ ਬਿਖੈ
ਬਨਜ ਬਿਉਹਾਰ ਕੇ ਬਿਥਾਰ ਲਪਟਾਤ ਹੈ।
ਬਢਤਾ ਬਿਆਜ ਕਾਜ ਗਨਤ ਅਵਧ ਬੀਤੀ
ਗੁਰ ਉਪਦੇਸ ਬਿਨ ਜਮਪੁਰ ਜਾਤ ਹੈ।

(ਕਬਿਤ ਸਵਯੇ ਭਾ: ਗੁਰਦਾਸ ਜੀ)


ਸਾਧ ਸੰਗਤ


ਇਕ ਉਤਮ ਪੰਥ ਸੁਨਿਉ ਗੁਰ ਸੰਗਤ


੧.ਸਤ ਸੰਗਤਿ ਮਹਿ ਹਰਿ ਹਰਿ ਵਸਿਆ
ਮਿਲਿ ਸੰਗਤਿ ਹਰਿ ਗੁਨ ਜਾਨ।
ਵਡੈ ਭਾਗਿ ਸਤ ਸੰਗਤ ਪਾਈ
ਗੁਰ ਸਤਿਗੁਰੁ ਪਰਸਿ ਭਗਵਾਨ।

(ਪ੍ਰਭਾਤੀ ਮ: ੪)


੨.ਵਡਭਾਗੀ ਹਰਿ ਸੰਗਤ ਪਾਵਹਿ