ਪੰਨਾ:ਗੁਰਮਤ ਪਰਮਾਣ.pdf/106

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੬) ਨਾਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ । (ਕਾਨੜਾ ਮ: ੫) ਹਉ ਮਨੁ ਤਨੁ ਖੋਜੀ ਭਾਲਿ ਭਾਲਾਈ । ਕਿਉ ਪਿਆਰਾ ਪ੍ਰੀਤਮੁ ਮਿਲੈ ਮੇਰੀ ਮਾਈ ॥ ਮਿਲ ਸਤ ਸੰਗਤਿ ਖੋਜੁ ਦਸਾਈ । ਵਿਚਿ ਸੰਗਤਿ ਹਰਿ ਪ੍ਰਭੁ ਵਸੈ ਜੀਉ । (ਮਾਝ ਮ: ੪) ਜਬ ਲਗੁ ਮਨਿ ਬੈਕੁੰਠ ਕੀ ਆਸ !

ਤਬ ਲਗੁ ਹੋਇ ਨਹੀ ਚਰਨ ਨਿਵਾਸੁ ॥ 

ਕਹੁ ਕਬੀਰ ਇਹ ਕਹੀਐ ਕਾਹਿ ॥

ਸਾਧ ਸੰਗਤ ਬੈਕੁੰਠੇ ਆਹਿ ! (ਗਉੜੀ ਕਬੀਰ ਜੀ)

ਦ ੧੦. ਆਂ ਹਜੂਮੇਂ ਖੁਸ਼ ਕਿ ਬਹਰੇ ਬੰਦਗੀ ਅਸਤ । ਆਂ ਹਜਮੇ ਖੁਸ਼ ਕਿ ਮਹਿੰਜੇ ਜ਼ਿੰਦਗੀ ਅਸਤ ਆਂ ਹਜਮੇ ਖੁਸ਼ ਕਿ ਬਹਰੇ ਯਾਦ ਅਸਤ। ਆਂ ਹਜੂਮੇ

ਖੁਸ਼ ਕਿ ਹਕ ਬੁਨਿਆਦਿ ਅਸਤ ॥

(ਜਿੰਦਗੀ ਨਾਮਾ : ਨੰਦਲਾਲ ਜੀ) ੧੧.

ਰੋਜ਼ ਜੁਮਏ ਮੋਮਨਾ ਨੇ ਪਾਕ ਬਾਜ਼ ।

ਗਿਰਦ ਮੋਆਇੰਦ ਅਜ਼ ਬਹਰੇ ਨਿਮਾਜ । ਹਮ ਚੁਨਾ ਦਰ ਮਜ਼ਹਬੇ ਦੀ ਸਾਧ ਸੰਗ ॥