ਸਮੱਗਰੀ 'ਤੇ ਜਾਓ

ਪੰਨਾ:ਗੁਰਮਤ ਪਰਮਾਣ.pdf/108

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੮)

ਸਾਧ ਸੰਗਿ ਮੇਰੋ ਸੁਤ ਸ੍ਰੇਸ਼ਟ ਅਨੂਪ ਹੈ।
ਸਾਧ ਸੰਗਿ ਸਰਬ ਨਿਧਾਨ ਪ੍ਰਾਨ ਜੀਵਨ ਮੈ
ਸਾਧ ਸੰਗਿ ਨਿਜਪਦ ਸੇਵਾ ਦੀਪ ਧੂਪ ਹੈ।
ਸਾਧ ਸੰਗਿ ਰੰਗ ਰਸ ਭੋਗ ਸੁਖ ਸਹਜ ਮੈਂ
ਸਾਧ ਸੰਗਿ ਸੋਭਾ ਅਤਿ ਉਪਮਾ ਅਉ ਊਪ ਹੈਂ।

(ਕਬਿਤ ਸਵਯੇ ਭਾਈ ਗੁਰਦਾਸ ਜੀ)


੧੭.ਜੈਸੇ ਬੋਝ ਭਰੀ ਨਾਵ ਆਂਗਰੀ ਦੁਇ ਬਾਹਿਰ ਹੁਇ
ਪਾਰਿ ਪਰੇ ਸਭੇ ਕੁਸਲ ਬਿਹਾਤ ਹੈ।
ਜੈਸੇ ਏਕਾ ਹਾਰੀ ਏਕ ਘਰੀ ਪਾਕਸਾਲਾ ਬੈਠ
ਭੋਜਨ ਕੈ ਬਿੰਜਨਾਦਿ ਸ੍ਵਾਦਿ ਕੈ ਅਘਾਤ ਹੈ।
ਜੈਸੇ ਰਾਜ ਦੁਆਰ ਜਾਇ ਕਰਤ ਜੁਹਾਰ ਜਨ
ਏਕ ਘਰੀ ਪਾਛੈ ਦੇਸ ਭੋਗਤਾ ਹੁਇ ਖਾਤ ਹੈ।
ਆਠ ਹੀ ਪਹਰ ਸਾਠ ਘਰੀ ਮੈ ਜਉ ਏਕ ਘਰੀ
ਸਾਧ ਸਮਾਗਮ ਕਰੈ ਨਿਜ ਘਰ ਜਾਤ ਹੈ।

(ਕਬਿਤ ਸਵਯੇ ਭਾਈ ਗੁਰਦਾਸ ਜੀ)


੧੮.ਚਰਣ ਸ਼ਰਣ ਜਿਸ ਲੱਖਮੀ
ਲੱਖ ਕਲਾ ਹੋਇ ਲਖੀ ਨ ਜਾਈ।
ਰਿਧ ਸਿਧ ਨਿਧ ਸਭ ਗੋਲੀਆਂ
ਸਾਧਕ ਸਿਧ ਰਹੇ ਲਪਟਾਈ।
ਚਾਰ ਵਰਨ ਛਿਅ ਦਰਸ਼ਨਾਂ
ਜਤੀ ਸਤੀ ਨਉਂ ਨਾਥ ਨਿਵਾਈ।
ਤਿੰਨ ਲੋਅ ਚੌਦਹ ਭਵਨ