ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੧੦੯)
ਜਲ ਥਲ ਮਹੀਅਲ ਛਲ ਕਰ ਛਾਈ।
ਕਵਲਾਸਣ ਕਵਲਾਪਤੀ
ਸਾਧ ਸੰਗਤਿ ਸ਼ਰਣਾਗਤਿ ਆਈ।
(ਵਾਰਾਂ ਭਾਈ ਗੁਰਦਾਸ ਜੀ)
੧੯.ਗੁਰਮੁਖ ਸੁਖ ਫਲ ਪਾਇਆ
ਸਾਧ ਸੰਗਤਿ ਗੁਰ ਸ਼ਰਣੀ ਆਏ।
ਧ੍ਰੂ ਪ੍ਰਹਿਲ ਦਿ ਵਖਾਣੀਅਨਿ
ਅੰਬ੍ਰੀਕ ਬਲਿ ਭਗਤ ਸਬਾਏ।
ਸਨਕਾਦਿਕ ਜੈ ਦੇਉ ਜਗ
ਬਾਲਮੀਕ ਸਤਸੰਗ ਤਰਾਏ।
(ਵਾਰਾਂ ਭਾਈ ਗੁਰਦਾਸ ਜੀ)
ਸੰਤ
ਸੰਤ ਰਹਤ ਸੁਨਹੁ ਮੇਰੇ ਭਾਈ
੧.ਜਿਨਾ ਸਾਸਿ ਗਿਰਾਸਿ ਨ ਵਿਸਰੈ ਹਰਿਨਾਮਾ ਮਨਿਮੰਤੁ
ਧੰਨੁ ਸਿ ਸੇਈ ਨਾਨਕਾ ਪੂਰਨੁ ਸੋਈ ਸੰਤੁ।
(ਗਉੜੀ ਕੀ ਵਾਰ ਮ: ੫)
ਸੰਤ ਕਾ ਮਾਰਗੁ ਧਰਮ ਕੀ ਪਉੜੀ ਕੋ ਵਡਭਾਗੀ ਪਾਏ।
ਕੋਟਿ ਜਨਮ ਕੇ ਕਿਲਬਿਖ ਨਾਸੇ
ਹਰਿ ਚਰਣੀ ਚਿਤੁ ਲਾਏ।
(ਸੋਰਠ ਮ: ੫)