ਪੰਨਾ:ਗੁਰਮਤ ਪਰਮਾਣ.pdf/111

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੧੧ ) ਪੂਰਿ ਰਹੀ ਦਿਨਸੁ ਅਰੁ ਰਾਤਿ ॥ (ਬਿਲਾਵਲ ਮ: ੫) ੬.ਏਹ ਨੀਸਾਣੀ ਸਾਧ ਕੀ ਜਿਸੁ ਭੇਟਤ ਤਰੀਐ ॥ ਜਮਕੰਕਰੁ ਨੇੜਿ ਨ ਆਵਈ ਫਿਰਿ ਬਹੁੜ ਨ ਮਰੀਐ ॥ (ਬਿਲਾਵਲ ਮ:੫) ੭. ਮਨਿ ਤਨਿ ਰਾਮ ਕੋ ਬਿਉਹਾਰੁ ॥ ਪ੍ਰੇਮ ਭਗਤਿ ਗੁਨ ਗਾਵਨ ਗੀਧੇ ਪੋਹਤ ਨਹ ਸੰਸਾਰੁ ॥

॥੧॥ ਰਹਾਉ ॥ ਕੀਰਤਨੁ ਸਿਮਰਨੁ ਸੁਆਮੀ
ਇਹ ਸਾਧ ਕੋ ਆਚਾਰੁ॥ ਚਰਨ ਕਮਲ ਅਸਥਿਤ 

ਰਿਦ ਅੰਤਰਿ ਪੂਜਾ ਪਾਨ ਕੋ ਆਧਾਰੁ। (ਸਾਰੰਗ ਮ: ੫) ਕਿਆ ਸਵਣਾਕਿਆ

ਜਾਗਣਾ ਗੁਰਮੁਖਿ ਤੇ ਪਰਵਾਣੁ ॥ 

ਜਿਨਾ ਸਾਸ ਗਿਰਾਸ ਨ ਵਿਸਰੈ ਸੇ ਪੁਰੇ ਪੁਰਖ ਪਰਧਾਨ ।

ਕਰਮੀ ਸ਼ਤਰੂਰ ਪਾਈਐ ਅਨਦਿਨ ਲਗੇ ਧਿਆਨ

। ਤਿਨਕੀ ਸੰਗਤਿ ਮਿਲਿ ਰਹਾ ਦਰਗਹ ਪਾਈ ਮਾਨੁ॥

ਸਉਦੇ ਵਾਹੁ ਵਾਹੁ ਉਚਰਹਿ ਉਠਦੇ ਭੀ ਵਾਹੁ ਕਰੇਨਿ। 

ਨਾਨਕ ਤੇ ਮੁਖ ਉਜਲੇ ਜਿ ਨਿਤ ਉਠਿ ਸੰਮਾਲੇਨਿ। (ਗਉੜੀ ਕੀ ਵਾਰ ਮ: ੪) ਤੈਸਾ ਸੁਵਰਨ ਤੈਸੀ ਉਸੁ ਮਾਟੀ । ਤੈਸਾ ਅੰਮ੍ਰਿਤੁ ਤੈਸੀ ਬਿਖੁ ਖਾਟੀ । ਤੈਸਾ ਮਾਨੁ ਤੈਸਾ ਅਭਿਮਾਨੁ । ਤੈਸਾ ਰੰਕੁ ਤੈਸਾ ਰਾਜਾਨੁ ॥