ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੧੧੨)
ਜੋ ਵਰਤਾਏ ਸਾਈ ਜੁਗਤਿ।
ਨਾਨਕ ਉਹੁ ਪੁਰਖੁ ਕਹੀਐ ਜੀਵਨ ਮੁਕਤਿ।
(ਗਉੜੀ ਸੁਖਮਨੀ ਮ: ੫)
੧੦.ਊਠਤ ਬੈਠਤ ਸੋਵਤ ਨਾਮ।
ਕਹੁ ਨਾਨਕ ਜਨਕੈ ਸਦ ਕਾਮ।
(ਗਉੜੀ ਸੁਖਮਨੀ ਮ: ੫)
੧੧.ਚਰਨ ਕਮਲ ਆਤਮ ਆਧਾਰ।
ਏਕ ਨਿਹਾਰਹਿ ਆਗਿਆਕਾਰ।
ਏਕੋ ਬਨਜੁ ਏਕੋ ਬਿਉਹਾਰੀ।
ਅਵਰ ਨ ਜਾਨਹਿ ਬਿਨ ਨਿਰੰਕਾਰੀ।
ਹਰਖ ਸੋਗ ਦੋਹਹੂੰ ਤੇ ਮੁਕਤੇ।
ਸਦਾ ਅਲਪਤਿ ਜੋਗ ਅਰ ਜੁਗਤੇ।
ਦੀਸਹਿ ਸਭ ਮਹਿ ਸਭਤੇ ਰਹੜੇ
ਪਾਰਬ੍ਰਹਮ ਕਾ ਉਇ ਧਿਆਨੁ ਧਰਤੇ।
ਸੰਤਨ ਕੀ ਮਹਿਮਾ ਕਵਨ ਵਖਾਨਉ।
ਅਗਾਧਿ ਬੋਧਿ ਕਿਛੁ ਮਿਤਿ ਨਹੀ ਜਾਨਉ
ਪਾਰਬ੍ਰਹਮ ਮੋਹਿ ਕ੍ਰਿਪਾ ਕੀਜੈ!
ਧੂਰਿ ਸੰਤਨ ਕੀ ਨਾਨਕ ਦੀਜੈ।
(ਗਉੜੀ ਮ: ੫)
੧੨.ਜਿਨੀ ਹਰਿ ਹਰਿ ਨਾਮੁ ਧਿਆਇਆ
ਤਿਨੀ ਪਾਇਅੜੇ ਸਰਬ ਸੁਖਾ।
ਸਭ ਜਨਮੁ ਤਿਨਾ ਕਾ ਸਫਲੁ ਹੈ
ਜਿਨ ਹਰਿ ਕੇ ਨਾਮ ਕੀ ਮਨਿ ਲਾਗੀ ਭੁਖਾ।