ਸਮੱਗਰੀ 'ਤੇ ਜਾਓ

ਪੰਨਾ:ਗੁਰਮਤ ਪਰਮਾਣ.pdf/113

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧੩)

ਜਿਨੀ ਗੁਰਕੈ ਬਚਨਿ ਅਰਾਧਿਆ
ਤਿਨ ਵਿਸਰਿ ਗਏ ਸਭਿ ਦੁਖਾ।
ਤੇ ਸੰਤ ਭਲੇ ਗੁਰਸਿਖ ਹੈ
ਜਿਨ ਨਾਹੀ ਚਿੰਤ ਪਰਾਈ ਚੁਖਾ।
ਧੰਨੁ ਧੰਨ ਤਿਨਕਾ ਗੁਰੂ ਹੈ
ਜਿਸੁ ਅੰਮ੍ਰਿਤ ਫਲ ਹਰਿ ਲਾਗੇ ਮੁਖਾ (ਵਡਹੰਸ ਮ: ੪)
੧੩.ਗੁਰ ਸਤਿਗੁਰ ਕਾ ਜੋ ਸਿਖੁ ਅਖਾਏ
ਸੁ ਭਲਕੇ ਉਠਿ ਹਰਿਨਾਮੁ ਧਿਆਵੈ।
ਉਦਮੁ ਕਰੇ ਭਲਕੇ ਪ੍ਰਭਾਤੀ
ਇਸਨਾਨੁ ਕਰੇ ਅੰਮ੍ਰਿਤਸਰਿ ਨਾਵੈ
ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ
ਸਭਿ ਕਿਲਵਿਖ ਪਾਪੁ ਦੋਖ ਲਹਿ ਜਾਵੈ
ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ
ਬਹਦਿਆ ਉਠਦਿਆ ਹਰਿ ਨਾਮੁ ਧਿਆਵੈ।
ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ
ਸੋ ਗੁਰਸਿਖੁ ਗੁਰੂ ਮਨਿ ਭਾਵੈ।

(ਗਉੜੀ ਕੀ ਵਾਰ ਮਃ ੪)


੧੪. ਜਿਸਦੈ ਅੰਦਰਿ ਸਚੁ ਹੈ
ਸੋ ਸਚਾ ਨਾਮੁ ਮੁਖਿ ਸਚੁ ਅਲਾਏ।
ਓਹੁ ਹਰਿ ਮਾਰਗਿ ਆਪਿ ਚਲਦਾ
ਹੋਰਨਾ ਨੋ ਹਰਿ ਮਾਰਗ ਪਾਏ।
     (ਅ) (ਮਾਝ ਕੀ ਵਾਰ ਮ: ੪)
੧੫.ਸਾਧ ਕਰਮ ਜੇ ਪੁਰਖ ਕਮਾਵੈ।